ਬ੍ਰਸਲਜ਼, 24 ਮਾਰਚ

ਜੀ-7 ਮੈਂਬਰ ਮੁਲਕਾਂ ਦੇ ਆਗੂਆਂ ਨੇ ਰੂਸ ਦੇ ਕੇਂਦਰੀ ਬੈਂਕ ਉੱਤੇ ਲੈਣ-ਦੇਣ ਲਈ ਸੋਨੇ ਦੀ ਵਰਤੋਂ ਕਰਨ ’ਤੇ ਰੋਕ ਲਾ ਦਿੱਤੀ ਹੈ। ਉਧਰ ਅਮਰੀਕਾ ਨੇ 400 ਤੋਂ ਵੱਧ ਕੁਲੀਨ ਲੋਕਾਂ ਅਤੇ ਰੂਸੀ ਰਾਜ ਡੂਮਾ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਨਵੀਆਂ ਪਾਬੰਦੀਆਂ ਲਾਉਣ ਦਾ ਐਲਾਨ ਕੀਤਾ ਹੈ।