ਮੁੰਬਈ:ਫਿਲਮ ‘ਅਨਕਹੀ ਕਹਾਨੀਆਂ’ ਵਿੱਚ ਮੁੱਖ ਭੂਮਿਕਾ ਨਿਭਾ ਰਹੀ ਅਦਾਕਾਰਾ ਜ਼ੋਇਆ ਹੁਸੈਨ ਨੇ ਆਪਣੇ ਸਾਥੀ ਕਲਾਕਾਰਾਂ ਕੁਨਾਲ ਕੁਪੂਰ ਅਤੇ ਨਿਖਿਲ ਦਿਵੇਦੀ ਨਾਲ ਕੰਮ ਕਰਨ ਦਾ ਤਜਰਬਾ ਸਾਂਝਾ ਕੀਤਾ ਹੈ। ਜ਼ੋਇਆ ਨੇ ਕਿਹਾ, ‘‘ਕੁਨਾਲ, ਨਿਖਿਲ ਅਤੇ ਪੌਲੋਮੀ ਨਾਲ ਕੰਮ ਕਰਨਾ ਸ਼ਾਨਦਾਰ ਰਿਹਾ। ਜਦੋਂ ਤੁਹਾਡੇ ਸਾਥੀ ਕਲਾਕਾਰ ਤੁਹਾਡੇ ਨਾਲੋਂ ਵੱਧ ਤਜਰਬੇਕਾਰ ਹੁੰਦੇ ਹਨ ਅਤੇ ਤੁਹਾਡੇ ਤੋਂ ਜ਼ਿਆਦਾ ਕੰਮ ਕਰਦੇ ਹਨ ਤਾਂ ਉਹ ਤੁਹਾਨੂੰ ਆਪਣੀ ਟੀਮ ਦਾ ਹਿੱਸਾ ਮਹਿਸੂਸ ਕਰਵਾਉਂਦੇ ਹਨ, ਜਿਸ ਨਾਲ ਉਤਸ਼ਾਹ ਵਧਦਾ ਹੈ। ਨਿਰਦੇਸ਼ਕ ਸਾਕੇਤ ਚੌਧਰੀ ਬਾਰੇ ਉਸ ਨੇ ਕਿਹਾ ਕਿ ਉਹ ਗੱਲਬਾਤ ਲਈ ਹਮੇਸ਼ਾ ਤਿਆਰ ਹੁੰਦਾ ਹੈ। ਉਸ ਨੂੰ ਪਤਾ ਹੈ ਕਿ ਉਹ ਕੀ ਚਾਹੁੰਦਾ ਹੈ। ਫਿਰ ਵੀ ਉਹ ਤੁਹਾਡੀ ਸਲਾਹ ਮੰਨਦਾ ਹੈ। ਮੈਂ ਬਹੁਤ ਖ਼ੁਸ਼ ਹਾਂ ਕਿ ਸਾਨੂੰ ਇਕੱਠਿਆਂ ਕੰਮ ਕਰਨ ਦਾ ਮੌਕਾ ਮਿਲਿਆ।’’ ਇਸ ਵਿੱਚ ਅਭਿਸ਼ੇਕ ਬੈਨਰਜੀ, ਰਿੰਕੂ ਮਹਾਦਿਓ, ਰਾਜਗੁਰੂ, ਦੇਲਜ਼ਾਦ ਹਿਵਾਲੇ ਨੇ ਵੀ ਅਦਾਕਾਰੀ ਕੀਤੀ ਹੈ। ਸ਼ਵਨੀ ਅਈਅਰ ਤਿਵਾੜੀ, ਅਭਿਸ਼ੇਕ ਚੌਬੇ ਅਤੇ ਸਾਕੇਤ ਚੌਧਰੀ ਵੱਲੋਂ ਨਿਰਦੇਸ਼ਿਤ ਇਸ ਫਿਲਮ ਦਾ ਨਿਰਮਾਣ ਆਰਐੱਸਵੀਪੀ ਮੂਵੀਜ਼ ਨੇ ਕੀਤਾ ਹੈ। ਫਿਲਮ 17 ਸਤੰਬਰ ਨੂੰ ਨੈੱਟਫਲਿਕਸ ’ਤੇ ਰਿਲੀਜ਼ ਹੋਵੇਗੀ।