ਨਵੀਂ ਦਿੱਲੀ, 15 ਮਾਰਚ

ਇਥੋਂ ਦੀ ਅਦਾਲਤ ਨੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਨੇਤਾ ਅਤੇ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾਂ ਦੀ ਪਤਨੀ ਅਤੇ ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੇ ਧੀ ਮੀਸਾ ਭਾਰਤੀ ਨੂੰ ਜ਼ਮੀਨ ਬਦਲੇ ਨੌਕਰੀ ਦੇ ਕਥਿਤ ਘਪਲੇ ’ਚ ਜ਼ਮਾਨਤ ਦੇ ਦਿੱਤੀ ਹੈ। ਸ੍ਰੀ ਯਾਦਵ (74) ਦਾ ਹਾਲ ਹੀ ਵਿੱਚ ਗੁਰਦਾ ਬਦਲਿਆ ਗਿਆ ਹੈ। ਉਹ ਨੂੰ ਅਦਾਲਤ ਵਿਚ ‘ਵ੍ਹੀਲ ਚੇਅਰ’ ‘ਤੇ ਆਏ।