ਚੰਡੀਗੜ੍ਹ, 24 ਜਨਵਰੀ

ਬੰਬ ਹੋਣ ਦੀ ਧਮਕੀ ਮਿਲਣ ਤੋਂ ਬਾਅਦ ਪੁਲੀਸ ਨੇ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਕੰਪਲੈਕਸ ਵਿੱਚ ਤਲਾਸ਼ੀ ਲਈ ਗਈ। ਪੁਲੀਸ ਨੇ ਕਿਹਾ ਕਿ ਉਸ ਨੇ ਬੰਬ ਧਮਾਕੇ ਦੀ ਧਮਕੀ ਵਾਲੀ ਗੁਮਨਾਮ ਫ਼ੋਨ ਕਾਲ ਮਿਲਣ ਤੋਂ ਬਾਅਦ ਚੰਡੀਗੜ੍ਹ ਕੋਰਟ ਕੰਪਲੈਕਸ ਤੋਂ ਟਿਫ਼ਨ ਬਾਕਸ ਅਤੇ ਬੋਤਲ ਵਾਲਾ ਕੈਰੀ ਬੈਗ ਬਰਾਮਦ ਕੀਤਾ ਹੈ। ਅਦਾਲਤੀ ਕੰਪਲੈਕਸ ਵਿਖੇ ਤਲਾਸ਼ੀ ਬਾਰੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਚੰਡੀਗੜ੍ਹ ਦੀ ਐੱਸਐੱਸਪੀ ਮਨੀਸ਼ਾ ਚੌਧਰੀ ਨੇ ਕਿਹਾ, ‘ਅਸੀਂ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਹੈ ਅਤੇ ਕੈਰੀ ਬੈਗ ਮਿਲਿਆ ਹੈ, ਜਿਸ ਵਿੱਚ ਬੋਤਲ ਅਤੇ ਟਿਫਿਨ ਬਾਕਸ ਸੀ। ਪੂਰਾ ਕੰਪਲੈਕਸ ਖਾਲੀ ਕਰਵਾ ਲਿਆ ਗਿਆ ਸੀ ਅਤੇ ਸਾਰੇ ਨੇੜਲੇ ਜਨਤਕ ਸਥਾਨਾਂ, ਖਾਸ ਕਰਕੇ ਪਾਰਕਿੰਗ ਸਥਾਨਾਂ ਅਤੇ ਕੰਟੀਨਾਂ ਦੀ ਨੇੜਿਓਂ ਜਾਂਚ ਕੀਤੀ ਜਾ ਰਹੀ ਹੈ।’