ਪੇਈਚਿੰਗ, 25 ਨਵੰਬਰ

ਚੀਨ ਨੇ ਭਾਰਤ ਦੇ ਸੀਡੀਐਸ ਜਨਰਲ ਬਿਪਿਨ ਰਾਵਤ ਦੀ ਚੀਨ ਨੂੰ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਵਾਲੀ ਟਿੱਪਣੀ ਕਰਨ ’ਤੇ ਇਤਰਾਜ਼ ਜਤਾਇਆ ਹੈ। ਚੀਨ ਦੇ ਰੱਖਿਆ ਮੰਤਰਾਲੇ ਨੇ ਅੱਜ ਦੱਸਿਆ ਕਿ ਭਾਰਤੀ ਫੌਜੀ ਅਧਿਕਾਰੀ ਬਿਨਾਂ ਕਿਸੀ ਕਾਰਨ ਚੀਨੀ ਫੌਜ ਤੋਂ ਖਤਰਾ ਸਮਝਦੇ ਹਨ। ਉਨ੍ਹਾਂ ਕਿਹਾ ਕਿ ਚੀਨ ਤੇ ਭਾਰਤ ਇਕ ਦੂਜੇ ਲਈ ਖਤਰਾ ਨਹੀਂ ਹਨ।