ਵਾਸ਼ਿੰਗਟਨ, 8 ਫਰਵਰੀ

ਚੀਨ ਨੇ ਭਾਰਤ ਅਤੇ ਜਾਪਾਨ ਸਮੇਤ ਕਈ ਦੇਸ਼ਾਂ ਨੂੰ ਨਿਸ਼ਾਨਾ ਬਣਾ ਕੇ ਜਾਸੂਸੀ ਗੁਬਾਰਿਆਂ ਦਾ ਬੇੜਾ ਛੱਡਿਆ ਹੈ। ਮੀਡੀਆ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇਹ ਰਿਪੋਰਟ ਅਮਰੀਕੀ ਫੌਜ ਵੱਲੋਂ ਸੰਵੇਦਨਸ਼ੀਲ ਅਮਰੀਕੀ ਥਾਵਾਂ ਦੀ ਜਾਸੂਸੀ ਕਰਨ ਵਾਲੇ ਚੀਨੀ ਨਿਗਰਾਨੀ ਗੁਬਾਰੇ ਨੂੰ ਨਸ਼ਟ ਕਰਨ ਤੋਂ ਕੁੱਝ ਦਿਨ ਬਾਅਦ ਆਈ ਹੈ। ਅਮਰੀਕੀ ਅਧਿਕਾਰੀਆਂ ਨੇ ਚੀਨੀ ਗੁਬਾਰੇ ਦੀ ਜਾਣਕਾਰੀ ਭਾਰਤ ਸਮੇਤ ਆਪਣੇ ਦੋਸਤਾਂ ਅਤੇ ਸਹਿਯੋਗੀਆਂ ਨੂੰ ਦਿੱਤੀ ਹੈ। ਦੱਖਣੀ ਕੈਰੋਲੀਨਾ ਦੇ ਤੱਟ ‘ਤੇ ਐਟਲਾਂਟਿਕ ਮਹਾਸਾਗਰ ਦੇ ਉੱਪਰ ਸ਼ਨਿਚਰਵਾਰ ਨੂੰ ਲੜਾਕੂ ਜਹਾਜ਼ ਨੇ ਗੁਬਾਰੇ ਨੂੰ ਨਸ਼ਟ ਕਰ ਦਿੱਤਾ। ਅਮਰੀਕੀ ਉਪ ਵਿਦੇਸ਼ ਮੰਤਰੀ ਵੈਂਡੀ ਸ਼ਰਮਨ ਨੇ ਇੱਥੇ ਕਰੀਬ 40 ਦੂਤਾਵਾਸਾਂ ਦੇ ਅਧਿਕਾਰੀਆਂ ਨੂੰ ਇਸ ਦੀ ਜਾਣਕਾਰੀ ਦਿੱਤੀ।