ਮੁੰਬਈ:ਸੁਪਰਸਟਾਰ ਚਿਰੰਜੀਵੀ ਦੀ ਤੇਲਗੂ ਫਿਲਮ ‘ਭੋਲਾ ਸ਼ੰਕਰ’ ਸਿਨੇਮਾਘਰਾਂ ਵਿੱਚ 14 ਅਪਰੈਲ 2023 ਨੂੰ ਰਿਲੀਜ਼ ਹੋਵੇਗੀ। ਇਸ ਸਬੰਧੀ ਫਿਲਮ ਦੇ ਪ੍ਰੋਡਕਸ਼ਨ ਬੈਨਰ ਏਕੇ ਐਂਟਰਟੇਨਮੈਂਟ ਨੇ ਅਦਾਕਾਰ ਦੇ 67ਵੇਂ ਜਨਮ ਦਿਨ ਮੌਕੇ ਸੋਸ਼ਲ ਮੀਡੀਆ ਦੇ ਟਵਿੱਟਰ ਖਾਤੇ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ਇਸ ਸਬੰਧੀ ਪਾਈ ਪੋਸਟ ਵਿੱਚ ਅਦਾਕਾਰ ਨੂੰ ਟੈਗ ਕਰਦਿਆਂ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦਿੱਤੀਆਂ ਗਈਆਂ ਹਨ। ਇਸ ਵਿੱਚ ਇਹ ਵੀ ਦੱਸਿਆ ਗਿਆ ਕਿ 14 ਅਪਰੈਲ 2023 ਨੂੰ ਫਿਲਮ ‘ਭੋਲਾ ਸ਼ੰਕਰ’ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਨਿਰਦੇਸ਼ਨ ਮਿਹਰ ਰਮੇਸ਼ ਨੇ ਕੀਤਾ ਹੈ। ਉਸ ਨੇ ਇਸ ਤੋਂ ਪਹਿਲਾਂ ਪ੍ਰਭਾਸ ਦੀ ਅਦਾਕਾਰੀ ਵਾਲੀ ‘ਬਿੱਲਾ’ ਅਤੇ ਕੰਨੜ ਫਿਲਮ ‘ਵੀਰਾ ਕੰਨਾਡੀਗਾ’ ਦਾ ਨਿਰਦੇਸ਼ਨ ਕੀਤਾ ਸੀ। ਫਿਲਮ ‘ਭੋਲਾ ਸ਼ੰਕਰ’ ਵਿੱਚ ਚਿਰੰਜੀਵੀ ਨਾਲ ਕੀਰਤੀ ਸੁਰੇਸ਼ ਅਤੇ ਤਮੰਨਾ ਭਾਟੀਆ ਵੀ ਨਜ਼ਰ ਆਉਣਗੇ। ਇਸ ਫਿਲਮ ਦੇ ਨਿਰਮਾਤਾ ਰਾਮਬ੍ਰਹਮ ਸ਼ੰਕਰਾ ਹਨ ਅਤੇ ਇਸ ਦਾ ਸੰਗੀਤ ਮਾਹਤੀ ਸਵਰਾ ਸਾਗਰ ਨੇ ਦਿੱਤਾ ਹੈ।