ਮੁੰਬਈ:ਸੰਜੈ ਲੀਲਾ ਭੰਸਾਲੀ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਗੰਗੂਬਾਈ ਕਾਠੀਆਵਾੜੀ’ ਦੇ ਪ੍ਰੀਮੀਅਰ ਦੀ ਇੱਕ ਅਣਦੇਖੀ ਤਸਵੀਰ ਇੰਟਰਨੈੱਟ ’ਤੇ ਵਾਇਰਲ ਹੋਈ ਹੈ। ਚਰਚਾ ਦਾ ਵਿਸ਼ਾ ਬਣੀ ਇਸ ਤਸਵੀਰ ਵਿੱਚ ਨਿਰਦੇਸ਼ਕ ਸੰਜੈ ਲੀਲਾ ਭੰਸਾਲੀ, ਅਦਾਕਾਰਾ ਆਲੀਆ ਭੱਟ, ਰੇਖਾ ਅਤੇ ਦੀਪਿਕਾ ਪਾਦੂਕੋਣ ਇਕੱਠੇ ਦਿਖਾਈ ਦੇ ਰਹੇ ਹਨ। ‘ਗੰਗੂਬਾਈ ਕਾਠੀਆਵਾੜੀ’ ਦੇ ਸਿਨਮੈਟੋਗ੍ਰਾਫਰ ਸੁਦੀਪ ਚੈਟਰਜੀ ਨੇ ਟਵਿੱਟਰ ’ਤੇ ਇਹ ਤਸਵੀਰ ਸਾਂਝੀ ਕੀਤੀ ਹੈ। ਤਸਵੀਰ ਵਿੱਚ ਨਿਰਦੇਸ਼ਕ ਕਾਲੇ ਰੰਗ ਦੇ ਕੁੜਤੇ, ਜਦਕਿ ਤਿੰਨੋਂ ਅਭਿਨੇਤਰੀਆਂ ਚਿੱਟੇ ਰੰਗ ਦੀ ਸਾੜੀ ਵਿੱਚ ਦਿਖਾਈ ਦੇ ਰਹੀਆਂ ਹਨ। ਪ੍ਰਸ਼ੰਸਕ ਇਸ ਤਸਵੀਰ ਨੂੰ ਸੰਜੈ ਲੀਲਾ ਭੰਸਾਲੀ ਦੀ ਭਵਿੱਖ ਵਿੱਚ ਆ ਰਹੀ ਫਿਲਮ ਦੀ ਡਰੀਮ ਕਾਸਟ ਦੱਸ ਰਹੇ ਹਨ।