ਟੋਰੇਟਸ (ਫਰਾਂਸ)/ਲਾਸ ਵੇਗਾਸ:ਭਾਰਤ ਦੀ ਅਮਨਦੀਪ ਦਰਾਲ ਨੇ ਅਖ਼ੀਰਲੇ ਦਿਨ ਮਾੜਾ ਪ੍ਰਦਰਸ਼ਨ ਕੀਤਾ ਅਤੇ ਪੰਜ ਓਵਰ ਦਾ 77 ਦਾ ਸਕੋਰ ਬਣਾਇਆ। ਇਸ ਤਰ੍ਹਾਂ ਉਹ ਟੇਰੇ ਬਲਾਂਚ ਲੇਡੀਜ਼ ਓਪਨ ਗੋਲਫ਼ ਟੂਰਨਾਮੈਂਟ ਵਿੱਚ ਦੂਜੇ ਸਥਾਨ ਤੋਂ ਖਿਸਕ ਕੇ ਸੰਯੁਕਤ 11ਵੇਂ ਸਥਾਨ ’ਤੇ ਰਹੀ। ਇਸੇ ਤਰ੍ਹਾਂ ਇੱਕ ਹੋਰ ਭਾਰਤੀ ਵਾਣੀ ਕਪੂਰ ਨੇ ਵੀ 77 ਦਾ ਕਾਰਡ ਖੇਡਿਆ ਅਤੇ ਉਹ ਸੰਯੁਕਤ 26ਵੇਂ ਸਥਾਨ ’ਤੇ ਰਹੀ। ਉਹ ਪਿਛਲੇ ਦੌਰ ਤੱਕ ਸੰਯੁਕਤ 11ਵੇਂ ਸਥਾਨ ’ਤੇ ਚੱਲ ਰਹੀ ਸੀ। ਉਧਰ ਇੱਕ ਹੋਰ ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਸ੍ਰੀਨਰਸ ਚਿਲਡਰਨਜ਼ ਓਪਨ ਗੋਲਫ਼ ਟੂਰਨਾਮੈਂਟ ਦੇ ਤੀਜੇ ਗੇੜ ਵਿੱਚ ਇੱਕ ਓਵਰ 72 ਦਾ ਕਾਰਡ ਖੇਡ ਕੇ ਸੰਯੁਕਤ 30ਵੇਂ ਤੋਂ ਸੰਯੁਕਤ 54ਵੇਂ ਸਥਾਨ ’ਤੇ ਖਿਸਕ ਗਿਆ।