ਗਾਜ਼ੀਆਬਾਦ, 8 ਫਰਵਰੀ

ਇੱਥੋਂ ਦੇ ਇਕ ਕੋਰਟ ਕੰਪਲੈਕਸ ਵਿਚ ਅੱਜ ਬਾਅਦ ਦੁਪਹਿਰ ਤੇਂਦੂਆ ਦਾਖਲ ਹੋ ਗਿਆ ਤੇ ਛੇ ਵਿਅਕਤੀਆਂ ਨੂੰ ਜ਼ਖ਼ਮੀ ਕਰ ਦਿੱਤਾ। ਏਸੀਪੀ ਅਭਿਸ਼ੇਕ ਸ੍ਰੀਵਾਸਤਵ ਨੇ ਦੱਸਿਆ ਕਿ ਤੇਂਦੂਏ ਨੇ ਛੇ ਵਿਅਕਤੀਆਂ ਨੂੰ ਹਮਲਾ ਕਰ ਕੇ ਫੱਟੜ ਕੀਤਾ ਹੈ। ਜੰਗਲੀ ਜਾਨਵਰ ਨੂੰ ਫੜਨ ਲਈ ਜੰਗਲਾਤ ਵਿਭਾਗ ਤੇ ਪੁਲੀਸ ਦਾ ਸਾਂਝਾ ਅਪਰੇਸ਼ਨ ਜਾਰੀ ਹੈ। ਕੋਰਟ ਵਿਚ ਤੇਂਦੂਏ ਦੀ ਮੌਜੂਦਗੀ ਬਾਰੇ ਪਤਾ ਲੱਗਣ ’ਤੇ ਕੰਪਲੈਕਸ ਨੂੰ ਖਾਲੀ ਕਰਾਇਆ ਗਿਆ।