ਚੁਰੂ, 12 ਨਵੰਬਰ

ਬੌਲੀਵੁੱਡ ਅਦਾਕਾਰਾ ਕੰਗਨਾ ਰਣੌਤ ’ਤੇ ਦੇਸ਼ ਦੀ ਆਜ਼ਾਦੀ ਬਾਰੇ ਕੀਤੀ ਬਿਆਨਬਾਜ਼ੀ ਕਾਰਨ ਦੋ ਕੇਸ ਦਰਜ ਕੀਤੇ ਗਏ। ਰਾਜਸਥਾਨ ਵਿਚ ਅੱਜ ਉਸ ਖ਼ਿਲਾਫ ਚਾਰ ਸ਼ਹਿਰਾਂ ਵਿਚ ਸ਼ਿਕਾਇਤਾਂ ਦਿੱਤੀਆਂ ਗਈਆਂ। ਜੈਪੁਰ ਕੋਤਵਾਲੀ ਤੇ ਜੋਧਪੁਰ ਦੇ ਸ਼ਾਸਤਰੀ ਨਗਰ ਥਾਣੇ ਵਿਚ ਕੇਸ ਦਰਜ ਕੀਤੇ ਗਏ ਜਦਕਿ ਉਦੇਪੁਰ ਦੇ ਸੁਖੇਰ ਤੇ ਚੁਰੂ ਥਾਣੇ ਵਿਚ ਸ਼ਿਕਾਇਤਾਂ ਦਿੱਤੀਆਂ ਗਈਆਂ ਜਿਸ ਦੀ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ। ਰਾਜਸਥਾਨ ਮਹਿਲਾ ਕਾਂਗਰਸ ਦੀ ਮੁਖੀ ਰੇਹਾਨਾ ਰਿਆਜ਼ ਨੇ ਕਿਹਾ ਕਿ ਇਤਿਹਾਸ ਅਨੁਸਾਰ ਦੇਸ਼ ਦੀ ਆਜ਼ਾਦੀ ਹਾਸਲ ਕਰਨ ਲਈ ਹਜ਼ਾਰਾਂ ਲੋਕਾਂ ਨੇ ਬਲੀਦਾਨ ਦਿੱਤਾ ਸੀ ਪਰ ਕੰਗਨਾ ਨੇ ਸੁਤੰਤਰਤਾ ਸੈਨਾਨੀਆਂ ਦਾ ਅਪਮਾਨ ਕੀਤਾ ਹੈ। ਇਸ ਤੋਂ ਪਹਿਲਾਂ ਕੰਗਨਾ ਖ਼ਿਲਾਫ਼ ਜੈਪੁਰ ਵਿਚ ਕੇਸ ਦਰਜ ਕੀਤਾ ਗਿਆ ਸੀ।