ਮਥੁਰਾ (ਯੂਪੀ), 19 ਮਈ

ਇਥੋਂ ਦੀ ਅਦਾਲਤ ਨੇ ਸ਼ਾਹੀ ਈਦਗਾਹ ਨੂੰ ਹਟਾਉਣ ਦਾ ਨਿਰਦੇਸ਼ ਦੇਣ ਦੀ ਮੰਗ ਵਾਲੀ ਪਟੀਸ਼ਨ ਨੂੰ ਵਿਚਾਰ ਲਈ ਸਵੀਕਾਰ ਕਰ ਲਿਆ। ਹਿੰਦੂ ਪੱਖ ਦੇ ਵਕੀਲ ਨੇ ਇਹ ਜਾਣਕਾਰੀ ਦਿੱਤੀ। ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਹੈ ਕਿ ਈਦਗਾਹ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਕੇਸ਼ਵਦੇਵ ਮੰਦਰ ਦੀ ਜ਼ਮੀਨ ‘ਤੇ ਬਣਾਈ ਗਈ ਹੈ।