ਗੁਹਾਟੀ, 24 ਮਈ

ਖ਼ਾਲਿਸਤਾਨ ਪੱਖੀ ਆਗੂ ਅਤੇ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਤੋਂ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਕੌਮੀ ਸੁਰੱਖਿਆ ਏਜੰਸੀ (ਐੱਨਐੱਸਏ) ਦੇ ਅਧਿਕਾਰੀਆਂ ਨੇ ਪੁੱਛ ਪੜਤਾਲ ਕੀਤੀ। ਉਹ 23 ਅਪਰੈਲ ਤੋਂ ਡਿਬਰੂਗੜ੍ਹ ਜੇਲ੍ਹ ਵਿੱਚ ਹੈ। ਪੁਲੀਸ ਅਨੁਸਾਰ ਏਜੰਸੀ ਅਧਿਕਾਰੀ ਮੰਗਲਵਾਰ ਨੂੰ ਡਿਬਰੂਗੜ੍ਹ ਪਹੁੰਚੇ ਅਤੇ ਦੋ ਘੰਟੇ ਤੋਂ ਵੱਧ ਸਮੇਂ ਤੱਕ ਪੁੱਛ ਪੜਤਾਲ ਕੀਤੀ। ਇਸ ਦੌਰਾਨ ਉਸ ਦੇ ਦੇ ਹੋਰ ਨੌਂ ਸਾਥੀ, ਜੋ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ, ਤੋਂ ਵੀ ਐੱਨਐੱਸਏ ਅਧਿਕਾਰੀਆਂ ਨੇ ਪੁੱਛ ਪੜਤਾਲ ਕੀਤੀ।