ਪਟਿਆਲਾ, 29 ਨਵੰਬਰ

ਪੰਜਾਬ ਦੇ ਰਾਜਵੀਰ ਸਿੰਘ ਗਿੱਲ ਨੇ 64ਵੀਂ ਕੌਮੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਵਿੱਚ ਸਕੀਟ ਪੁਰਸ਼, ਸਕੀਟ ਜੂਨੀਅਰ ਅਤੇ ਜੂਨੀਅਰ ਸਕੀਟ ਟੀਮ ਸਣੇ ਤਿੰਨ ਸੋਨ ਤਗ਼ਮੇ ਜਿੱਤੇ। ਭੋਪਾਲ ਵਿੱਚ ਕੌਮੀ ਰਾਈਫਲ ਚੈਂਪੀਅਨਸ਼ਿਪ ਵਿੱਚ ਭਾਰਤੀ ਜਲ ਸੈਨਾ ਦੇ ਕਿਰਨ ਜਾਧਵ ਨੇ ਭਾਰਤ ਦੇ ਨੰਬਰ ਇੱਕ ਨਿਸ਼ਾਨੇਬਾਜ਼ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਸਮੇਤ ਹੋਰਾਂ ਨੂੰ ਪਛਾੜ ਕੇ ਪੁਰਸ਼ਾਂ ਦੀ 50 ਮੀਟਰ ਰਾਈਫਲ ਥ੍ਰੀ ਪੁਜ਼ੀਸ਼ਨਜ਼ ਵਿੱਚ ਸੋਨ ਤਗ਼ਮਾ ਜਿੱਤਿਆ। ਫੌਜ ਦੇ ਨੀਰਜ ਕੁਮਾਰ ਨੂੰ ਚਾਂਦੀ ਦਾ ਤਗ਼ਮਾ, ਜਦਕਿ ਐਸ਼ਵਰਿਆ ਨੂੰ ਕਾਂਸੀ ਦਾ ਤਗ਼ਮਾ ਮਿਲਿਆ। ਐਸ਼ਵਰਿਆ ਨੇ ਬਾਅਦ ਵਿੱਚ ਜੂਨੀਅਰ ਵਰਗ ਵਿੱਚ ਖ਼ਿਤਾਬ ਆਪਣੇ ਨਾਮ ਕੀਤਾ। ਸਕੀਟ ਵਿੱਚ ਰਾਜਸਥਾਨ ਦੇ ਅਨੰਤਜੀਤ ਸਿੰਘ ਨਰੂਕਾ ਨੇ ਚਾਂਦੀ ਅਤੇ ਮੈਰਾਜ ਅਹਿਮਦ ਖਾਨ ਨੇ ਕਾਂਸੀ ਦਾ ਤਗ਼ਮਾ ਹਾਸਲ ਕੀਤਾ।