ਨਵੀਂ ਦਿੱਲੀ, 15 ਅਕਤੂਬਰ

ਕੌਮਾਂਤਰੀ ਭੁੱਖ ਸੂਚਕਅੰਕ 2022 ਵਿੱਚ ਭਾਰਤ ਦੀ ਸਥਿਤੀ ਹੋ ਖ਼ਰਾਬ ਹੋ ਗਈ ਹੈ ਅਤੇ ਉਹ 121 ਦੇਸ਼ਾਂ ਵਿੱਚੋਂ 107ਵੇਂ ਸਥਾਨ ਉੱਤੇ ਹੈ। ਦੂਜੇ ਪਾਸੇ ‘ਚਾਈਲਡ ਵੇਸਟਿੰਗ ਰੇਟ’ (ਕੱਦ ਮੁਤਾਬਕ ਘੱਟ ਭਾਰ) 19.3 ਫੀਸਦੀ ਹੈ, ਜੋ ਦੁਨੀਆ ਵਿੱਚ ਹੋ ਕਿਸੇ ਸਭ ਤੋਂ ਵੱਧ ਹੈ। ਗੁਆਂਢੀ ਦੇਸ਼ ਪਾਕਿਸਤਾਨ (99), ਬੰਗਲਾਦੇਸ਼ (84), ਨੇਪਾਲ (81) ਅਤੇ ਸ੍ਰੀਲੰਕਾ (64) ਭਾਰਤ ਨਾਲੋਂ ਬਿਹਤਰ ਸਥਿਤੀ ਵਿੱਚ ਹਨ। ਏਸ਼ੀਆ ‘ਚ ਭਾਰਤ ਤੋਂ ਪਿੱਛੇ ਸਿਰਫ਼ ਅਫ਼ਗਾਨਿਸਤਾਨ ਹੈ ਅਤੇ ਉਹ 109ਵੇਂ ਸਥਾਨ ‘ਤੇ ਹੈ। ਭਾਰਤ 2021 ਵਿੱਚ 116 ਦੇਸ਼ਾਂ ਵਿੱਚੋਂ 101ਵੇਂ, ਜਦਕਿ 2020 ਵਿੱਚ 94ਵੇਂ ਸਥਾਨ ’ਤੇ ਸੀ।