ਓਟਵਾ, 4 ਮਾਰਚ : ਕੋਵਿਡ-19 ਦੇ ਸਬੰਧ ਵਿੱਚ ਫੈਡਰਲ ਸਰਕਾਰ ਇੱਕ ਕੈਬਨਿਟ ਕਮੇਟੀ ਕਾਇਮ ਕਰਨ ਜਾ ਰਹੀ ਹੈ।
ਸਾਰੇ ਹਾਲਾਤ ਤੋਂ ਜਾਣੂ ਦੋ ਸਰੋਤਾਂ ਨੇ ਦੱਸਿਆ ਕਿ ਕਮੇਟੀ ਵੱਲੋਂ ਇਸ ਸਬੰਧੀ ਰਸਮੀ ਐਲਾਨ ਬੁੱਧਵਾਰ ਸਵੇਰੇ ਕਰ ਦਿੱਤਾ ਜਾਵੇਗਾ ਅਤੇ ਇਸ ਦੀ ਅਗਵਾਈ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਵੱਲੋਂ ਕੀਤੀ ਜਾਵੇਗੀ। ਸਿਹਤ ਮੰਤਰੀ ਪੈਟੀ ਹਾਜ਼ਦੂ ਵੀ ਇਸ ਕਮੇਟੀ ਵਿੱਚ ਹੋਵੇਗੀ।
ਇਹ ਕਮੇਟੀ ਪਹਿਲੀ ਵਾਰੀ ਬੁੱਧਵਾਰ ਦੁਪਹਿਰ ਨੂੰ ਆਪਣੀ ਪਹਿਲੀ ਮੀਟਿੰਗ ਕਰੇਗੀ। ਹਾਲਾਂਕਿ ਇਹ ਮੀਟਿੰਗ ਫੋਨ ਉੱਤੇ ਹੋ ਸਕਦੀ ਹੈ ਕਿਉਂਕਿ ਇਸ ਸਮੇਂ ਹਾਊਸ ਦੀ ਕਾਰਵਾਈ ਨਹੀਂ ਚੱਲ ਰਹੀ। ਹੁਣ ਤੱਕ ਕੈਨੇਡਾ ਵਿੱਚ ਕੋਰੋਨਾਵਾਇਰਸ ਦੇ 33 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।