ਕੀਵ, 14 ਮਈ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਕਿਹਾ ਕਿ ਯੂਕਰੇਨ ਦੇ ਲੋਕ ਰੂਸੀਆਂ ਨੂੰ ਦੇਸ਼ ਤੋਂ ਬਾਹਰ ਕੱਢਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ਪਰ ਅੱਜ ਕੋਈ ਵੀ ਇਹ ਅੰਦਾਜ਼ਾ ਨਹੀਂ ਲਗਾ ਸਕਦਾ ਕਿ ਇਹ ਯੁੱਧ ਕਿੰਨਾ ਸਮਾਂ ਚੱਲੇਗਾ। ਜ਼ੇਲੈਂਸਕੀ ਨੇ ਆਪਣੇ ਵੀਡੀਓ ਸੰਬੋਧਨ ਵਿੱਚ ਕਿਹਾ ਬਦਕਿਸਮਤੀ ਨਾਲ ਨਾ ਸਿਰਫ਼ ਸਾਡੇ ਲੋਕਾਂ ‘ਤੇ ਨਿਰਭਰ ਕਰੇਗਾ, ਜੋ ਪਹਿਲਾਂ ਹੀ ਆਪਣਾ ਵੱਧ ਤੋਂ ਵੱਧ ਯੋਗਦਾਨ ਦੇ ਰਹੇ ਹਨ, ਸਗੋਂ ਸਾਡੇ ਭਾਈਵਾਲਾਂ, ਯੂਰਪੀਅਨ ਦੇਸ਼ਾਂ, ਪੂਰੀ ਆਜ਼ਾਦ ਦੁਨੀਆ’ ‘ਤੇ ਨਿਰਭਰ ਕਰੇਗਾ।’