ਵਾਸ਼ਿੰਗਟਨ/ਓਟਾਵਾ— ਯੂ.ਐੱਸ. ਸੈਨੇਟ ਨੇ ਕੈਲੀ ਕ੍ਰਾਫਟ ਨੂੰ ਕੈਨੇਡਾ ‘ਚ ਅਮਰੀਕਾ ਦੇ ਨਵੇਂ ਰਾਜਦੂਤ ਦੇ ਤੌਰ ‘ਤੇ ਨਿਯੁਕਤ ਕਰਨ ਦੀ ਪੁਸ਼ਟੀ ਕੀਤੀ ਹੈ। ਕੈਲੀ ਜਨਵਰੀ ਮਹੀਨੇ ਖਾਲੀ ਹੋਣ ਵਾਲੇ ਮਹੱਤਵਪੂਰਨ ਅਹੁਦੇ ਨੂੰ ਸੰਭਾਲੇਗੀ।
ਇਹ ਐਲਾਨ ਅਮਰੀਕਾ ਤੇ ਮੈਕਸੀਕਨ ਨੇਤਾਵਾਂ ਵਿਚਾਲੇ ਫਰੀ ਟਰੇਡ ਸਮਝੋਤੇ ‘ਤੇ ਹੋਣ ਵਾਲੇ ਮੁੜ ਵਿਚਾਰ ਵਟਾਂਦਰੇ ਤੋਂ ਕੁਝ ਦਿਨ ਪਹਿਲਾਂ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਲਈ ਇਸ ਨੂੰ ਲੈ ਕੇ ਇਕ ਨਵੇਂ ਸੌਦੇ ‘ਤੇ ਪਹੁੰਚਣਾ ਸਿਆਸੀ ਤਰਜੀਹ ਹੈ ਤੇ ਕ੍ਰਾਫਟ ਇਸ ‘ਚ ਅਹਿਮ ਭੂਮਿਕਾ ਨਿਭਾ ਸਕਦੀ ਹੈ। ਯੂ.ਐੱਸ. ਸੈਨੇਟ ਦੇ ਬਹੁਗਿਣਤੀ ਲੀਡਰ ਮੀਚ ਮੈਕਕੋਨਲ ਨੇ ਇਕ ਬਿਆਨ ‘ਚ ਕ੍ਰਾਫਟ ਦੀ ਨਿਯੁਕਤੀ ਦੀ ਪੁਸ਼ਟੀ ਕੀਤੀ ਤੇ ਉਨ੍ਹਾਂ ਨੂੰ ਇਸ ਲਈ ਵਧਾਈ ਵੀ ਦਿੱਤੀ ਹੈ।