ਅਲ ਵਕਰਾਹ (ਕਤਰ), 28 ਨਵੰਬਰ

ਕੈਮਰੂਨ ਦੀ ਟੀਮ ਨੇ ਫੀਫਾ ਵਿਸ਼ਵ ਕੱਪ ਦੇ ਗਰੁੱਪ ‘ਜੀ’ ਮੁਕਾਬਲੇ ਵਿੱਚ ਪਛੜਨ ਤੋਂ ਬਾਅਦ ਜ਼ੋਰਦਾਰ ਵਾਪਸੀ ਕਰਦਿਆਂ ਸਰਬੀਆ ਨਾਲ 3-3 ਗੋਲਾਂ ਨਾਲ ਡਰਾਅ ਖੇਡਿਆ। ਬਦਲਵੇਂ ਖਿਡਾਰੀ ਵਿਨਸੈਂਟ ਅਬੂਬਾਕਰ ਨੇ 64ਵੇਂ ਮਿੰਟ ਵਿੱਚ ਸਰਬੀਆ ਦੇ ਗੋਲਕੀਪਰ ਵਾਂਜਾ ਮਿਲਿਨਕੋਵਿਚ ਨੂੰ ਝਕਾਨੀ ਦੇ ਕੇ ਗੋਲ ਕੀਤਾ ਤੇ ਦੋ ਮਿੰਟ ਬਾਅਦ ਸਟਰਾਈਕਰ ਐਰਿਕ ਮੈਕਸਿਮ ਚੋਪੋ ਨੂੰ ਪਾਸ ਦੇ ਕੇ ਗੋਲ ਵਿੱਚ ਮਦਦ ਕੀਤੀ। ਕਤਰ ਵਿੱਚ ਚੱਲ ਰਹੇ ਵਿਸ਼ਵ ਕੱਪ ’ਚ ਇਹ ਪਹਿਲਾ ਮੌਕਾ ਹੈ ਜਦੋਂ ਦੋਵਾਂ ਟੀਮਾਂ ਵੱਲੋਂ ਮੈਚ ਦੌਰਾਨ ਵੱਖ ਵੱਖ ਸਮਿਆਂ ’ਤੇ ਲੀਡ ਲੈਣ ਦੇ ਬਾਵਜੂਦ ਮੈਚ ਡਰਾਅ ਰਿਹਾ।