ਓਟਾਵਾ, 29 ਅਗਸਤ

ਮੁਲਕ ’ਚ ਕੋਵਿਡ- 19 ਦਾ ਫੈਲਾਅ ਰੋਕਣ ਲਈ ਕੈਨੇਡਾ ਨੇ ਕੌਮਾਂਤਰੀ ਸਫ਼ਰ ’ਤੇ ਲਾਈ ਪਾਬੰਦੀ ’ਚ 30 ਸਤੰਬਰ ਤੱਕ ਵਾਧਾ ਕਰ ਦਿੱਤਾ ਹੈ। ਜਨਤਕ ਸੁਰੱਖਿਆ ਮੰਤਰੀ ਬਿੱਲ ਬਲੇਅਰ ਵੱਲੋਂ ਕੀਤੇ ਇੱਕ ਟਵੀਟ ਦਾ ਹਵਾਲਾ ਦਿੰਦਿਆਂ ਖ਼ਬਰ ਏਜੰਸੀ ਨੇ ਦੱਸਿਆ ਕਿ ਇੱਥੇ ਲੋਕਾਂ ਵਿੱਚ ਕੋਵਿਡ- 19 ਦਾ ਫੈਲਾਅ ਰੋਕਣ ਲਈ ਸਰਕਾਰ ਨੇ ਕੈਨੇਡਾ ਵੱਲੋਂ ਕੌਮਾਂਤਰੀ ਸਫ਼ਰ ’ਤੇ ਲਾਈ ਪਾਬੰਦੀ ’ਚ ਇੱਕ ਹੋਰ ਮਹੀਨੇ ਦਾ ਵਾਧਾ ਕਰ ਦਿੱਤਾ ਹੈ। ਇਹ ਪਾਬੰਦੀ ਹੁਣ 30 ਸਤੰਬਰ, 2020 ਤੱਕ ਲਾਗੂ ਰਹੇਗੀ। ਮਾਰਚ ’ਚ ਕੈਨੇਡਾ ਨੇ ਇਸ ਮਹਾਮਾਰੀ ਖ਼ਿਲਾਫ਼ ਕਈ ਅਹਿਮ ਕਦਮ ਚੁੱਕੇ ਸਨ, ਜਿਨ੍ਹਾਂ ’ਚ ਕੈਨੇਡਿਆਈ ਨਾਗਰਿਕਾਂ ਤੇ ਪੀਆਰ ਨਾਗਰਿਕਾਂ ਤੋਂ ਇਲਾਵਾ ਬਾਹਰੋਂ ਆਉਣ ਵਾਲੇ ਸਾਰੇ ਵਿਅਕਤੀਆਂ ਦੇ ਮੁਲਕ ’ਚ ਦਾਖ਼ਲੇ ’ਤੇ ਰੋਕ ਸੀ।