ਚੰਡੀਗੜ੍ਹ, 17 ਦਸੰਬਰ

ਕੈਨੇਡੀਅਨ ਪੁਲੀਸ ਨੇ ਵੈਨਕੂਵਰ ਵਿੱਚ 2,500 ਕਿਲੋਗ੍ਰਾਮ ਅਫੀਮ ਜ਼ਬਤ ਕੀਤੀ ਹੈ। ਇਹ ਹੁਣ ਤੱਕ ਦੀ ਸਭ ਤੋਂ ਵੱਡੀ ਬਰਾਮਦਗੀ ਹੈ। ਇਸ ਤੋਂ ਪਹਿਲਾਂ ਮਾਰਚ 2021 ਵਿੱਚ 1,000 ਕਿਲੋਗ੍ਰਾਮ ਅਫੀਮ ਬਰਾਮਦ ਕਰਨ ਦਾ ਰਿਕਾਰਡ ਸੀ। ਤਾਜ਼ਾ ਬਰਾਮਦ ਕੀਤੀ ਅਫੀਮ ਦੀ ਕੀਮਤ 2.5 ਕਰੋੜ ਅਮਰੀਕੀ ਡਾਲਰ ਹੈ। ਇਹ ਨਸ਼ੀਲੇ ਪਦਾਰਥ ਅਕਤੂਬਰ ਵਿੱਚ ਸਮੁੰਦਰੀ ਜਹਾਜ਼ ਵਿੱਚੋਂ ਮਿਲਿਆ ਸੀ।