ਓਟਵਾ, 2 ਨਵੰਬਰ

ਕੈਨੇਡੀਅਨ ਸਰਕਾਰ ਨੇ ਕਾਮਿਆਂ ਦੀ ਘਾਟ ਦੀ ਸਮੱਸਿਆ ਨਾਲ ਨਜਿੱਠਣ ਲਈ 2025 ਤੱਕ ਹਰ ਸਾਲ ਪੰਜ ਲੱਖ ਪਰਵਾਸੀਆਂ ਨੂੰ ਸੱਦਣ ਦਾ ਫ਼ੈਸਲਾ ਕੀਤਾ ਹੈ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਕੈਨੇਡਾ ਦੀ 2023-2025 ਇਮੀਗ੍ਰੇਸ਼ਨ ਪੱਧਰੀ ਯੋਜਨਾ ਜਾਰੀ ਕੀਤੀ ਮੰਤਰਾਲੇ ਦੇ ਬਿਆਨ  ਅਨੁਸਾਰ ਕੈਨੇਡੀਅਨ ਆਰਥਿਕਤਾ ਹੁਣ ਕਾਮਿਆਂ ਦੀ ਗੰਭੀਰ ਘਾਟ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਸਾਲ ਕੈਨੇਡਾ ਨੇ 405,000 ਤੋਂ ਵੱਧ ਕਾਮਿਆਂ ਦਾ ਸੁਆਗਤ ਕੀਤਾ ਸੀ।