ਓਟਵਾ, 13 ਸਤੰਬਰ  : ਚੋਣ ਕੈਂਪੇਨ ਦੇ ਆਖਰੀ ਹਫਤੇ ਵਿੱਚ ਦਾਖਲ ਹੋਣ ਸਮੇਂ ਤਿੰਨ ਮੁੱਖ ਪਾਰਟੀਆਂ ਦੇ ਆਗੂ ਹੁਣ ਆਪਣਾ ਸਾਰਾ ਜ਼ੋਰ ਓਨਟਾਰੀਓ ਤੇ ਬ੍ਰਿਟਿਸ਼ ਕੋਲੰਬੀਆ ਉੱਤੇ ਲਾ ਰਹੇ ਹਨ।
ਲਿਬਰਲ ਆਗੂ ਜਸਟਿਨ ਟਰੂਡੋ ਨੇ ਇਸ ਸਮੇਂ ਵੈਨਕੂਵਰ ਪਰਤ ਰਹੇ ਹਨ ਤੇ ਉਨ੍ਹਾ ਸਵੇਰ ਵੇਲੇ ਐਲਾਨ ਵੀ ਕੀਤਾ। ਇਸ ਦੌਰਾਨ ਕੰਜ਼ਰਵੇਟਿਵ ਆਗੂ ਐਰਿਨ ਓਟੂਲ ਵੱਲੋਂ ਓਟਵਾ ਦੇ ਕਾਰਪ ਸਬਰਅਰਬ ਵਿੱਚ ਆਪਣੀ ਕੈਂਪੇਨ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਫਿਰ ਬਾਅਦ ਵਿੱਚ ਉਹ ਓਨਟਾਰੀਓ ਤੇ ਬੀਸੀ ਦੇ ਰੈਜ਼ੀਡੈਂਟਸ ਨਾਲ ਵਰਚੂਅਲ ਟਾਊਨ ਹਾਲਜ਼ ਕਰਨਗੇ। ਇਹ ਸੱਭ ਉਹ ਓਟਵਾ ਦੇ ਉਸ ਹੋਟਲ ਵਿੱਚੋਂ ਕਰਨਗੇ ਜਿਹੜਾ ਉਨ੍ਹਾਂ ਆਪਣੀ ਕੈਂਪੇਨ ਦੌਰਾਨ ਹੈੱਡਕੁਆਰਟਰ ਵਜੋਂ ਕਾਇਮ ਕੀਤਾ ਹੋਇਆ ਹੈ।
ਇਸ ਦੌਰਾਨ ਐਨਡੀਪੀ ਆਗੂ ਜਗਮੀਤ ਸਿੰਘ ਲਗਾਤਾਰ ਦੂਜੇ ਦਿਨ ਉੱਤਰੀ ਓਨਟਾਰੀਓ ਵਿੱਚ ਚੋਣ ਪ੍ਰਚਾਰ ਕਰਨਗੇ। ਉਹ ਸਿਓਕਸ ਲੁੱਕਆਊਟ ਦੀ ਉੱਤਰ ਪੱਛਮੀ ਕਮਿਊਨਿਟੀ ਤੋਂ ਆਪਣੇ ਦਿਨ ਦੀ ਸੁ਼ਰੂਆਤ ਕਰਨਗੇ ਤੇ ਫਿਰ ਨੇਸਕਾਨਤਾਗਾ ਫਰਸਟ ਨੇਸ਼ਨ ਦੇ ਲੋਕਾਂ ਨਾਲ ਮਿਲਣਗੇ।