ਤਿਰੂਵਨੰਤਪੁਰਮ, 24 ਜਨਵਰੀ

ਕੇਰਲ ਵਿੱਚ ਸੱਤਾਧਾਰੀ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਵਿਦਿਆਰਥੀ ਵਿੰਗ ਡੈਮੋਕਰੇਟਿਕ ਯੂਥ ਫੈਡਰੇਸ਼ਨ ਆਫ ਇੰਡੀਆ (ਡੀਵਾਈਐੱਫਆਈ) ਨੇ ਅੱਜ ਕਿਹਾ ਹੈ ਕਿ ਮੋਦੀ ਬਾਰੇ ਗੁਜਰਾਤ ਦੰਗਿਆਂ ਸਬੰਧੀ ਬੀਬੀਸੀ ਦੀ ਦਸਤਾਵੇਜ਼ੀ ਫਿਲਮ ਰਾਜ ਵਿੱਚ ਦਿਖਾਈ ਜਾਵੇਗੀ। ਜਥੇਬੰਦੀ ਨੇ ਆਪਣੇ ਫੇਸਬੁੱਕ ਪੇਜ ‘ਤੇ ਇਹ ਐਲਾਨ ਕੀਤਾ ਹੈ।