ਨਵੀਂ ਦਿੱਲੀ, 13 ਮਈ

ਭਾਰਤ ਨੇ ਅੱਜ ਐਲਾਨ ਕੀਤਾ ਕਿ ਯੂਕਰੇਨ ਦੀ ਰਾਜਧਾਨੀ ਕੀਵ ਵਿਚ ਆਪਣਾ ਦੂਤਾਵਾਸ 17 ਮਈ ਤੋਂ ਕੰਮ ਕਰਨਾ ਮੁੜ ਸ਼ੁਰੂ ਕਰੇਗਾ। ਇਸ ਤੋਂ ਪਹਿਲਾਂ ਰੂਸ ਦੇ ਹਮਲੇ ਕਾਰਨ ਭਾਰਤ ਨੇ ਕੀਵ ਵਿਚਲਾ ਆਪਣਾ ਦੂਤਾਵਾਸ 13 ਮਾਰਚ ਨੂੰ ਆਰਜ਼ੀ ਤੌਰ ’ਤੇ ਪੋਲੈਂਡ ਦੀ ਰਾਜਧਾਨ ਵਾਰਸਾ ਵਿਚ ਤਬਦੀਲ ਕਰ ਲਿਆ ਸੀ। ਇਸ ਸਬੰਧੀ ਜਾਣਕਾਰੀ ਭਾਰਤੀ ਵਿਦੇਸ਼ ਮੰਤਰਾਲੇ ਨੇ ਦਿੱਤੀ। ਇਹ ਫੈਸਲਾ ਹੋਰ ਪੱਛਮੀ ਦੇਸ਼ਾਂ ਵਲੋਂ ਆਪਣੇ ਦੂਤਾਵਾਸ ਮੁੜ ਖੋਲ੍ਹਣ ਦੇ ਮੱਦੇਨਜ਼ਰ ਕੀਤਾ ਗਿਆ ਹੈ।