ਚੰਡੀਗੜ੍ਹ, 4 ਫਰਵਰੀ

ਪਟਿਆਲਾ ਤੋਂ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨੇ ਅੱਜ ਕਿਹਾ ਕਿ ਕਾਂਗਰਸ, ਉਨ੍ਹਾਂ ਬਾਰੇ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਸ ਦਾ ਸੁਆਗਤ ਹੈ। ਉਨ੍ਹਾਂ ਅੱਜ ਟਵੀਟ ਕੀਤਾ,‘ ਕਾਂਗਰਸ ਜੋ ਵੀ ਫੈਸਲਾ ਲੈਣਾ ਚਾਹੁੰਦੀ ਹੈ, ਉਹ ਸਵਾਗਤਯੋਗ ਹੈ। ਮੈਂ ਹਮੇਸ਼ਾ ਪਾਰਟੀ ਅਤੇ ਲੋਕਾਂ ਨੂੰ ਆਪਣਾ ਸਰਵੋਤਮ ਦਿੱਤਾ, ਜਿਨ੍ਹਾਂ ਨੇ ਮੈਨੂੰ ਵਾਰ-ਵਾਰ ਚੁਣਿਆ ਹੈ। ਮੈਨੂੰ ਮੇਰੇ ਲੋਕਾਂ ਤੋਂ ਤਾਕਤ ਮਿਲਦੀ ਹੈ। ਬਾਕੀ ਸਭ ਬੇਕਾਰ ਹੈ।’ ਬੀਤੇ ਦਿਨ ਪਾਰਟੀ ਵਿਰੋਧੀ ਕਾਰਵਾਈਆਂ ਕਾਰਨ ਉਨ੍ਹਾਂ ਨੂੰ ਕਾਂਗਰਸ ਵਿਚੋਂ ਮੁਅੱਤਲ ਕਰ ਦਿੱਤਾ ਗਿਆ ਸੀ ਤੇ ਕਾਰਨ ਦੱਸੋ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ’ਚ ਜੁਆਬ ਦੇਣ ਲਈ ਕਿਹਾ ਹੈ।