ਨਵੀਂ ਦਿੱਲੀ, 13 ਸਤੰਬਰ

ਕਾਂਗਰਸੀ ਆਗੂ ਆਸਕਰ ਫਰਨਾਂਡੇਜ ਦਾ ਦੇਹਾਂਤ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ। ਕਾਬਿਲੇਗੌਰ ਹੈ ਕਿ ਸੀਨੀਅਰ ਕਾਂਗਰਸੀ ਆਗੂ ਇਕ ਮਹੀਨੇ ਪਹਿਲਾਂ ਘਰ ਵਿੱਚ ਯੋਗ ਕਰਦੇ ਸਮੇਂ ਡਿੱਗ ਪਏ ਸਨ। ਉਨ੍ਹਾਂ ਦਾ ਕੁਝ ਦਿਨ ਪਹਿਲਾਂ ਹੀ ਦਿਮਾਗ ਦਾ ਅਪਰੇਸ਼ਨ ਹੋਇਆ ਸੀ ਅਤੇ ਮਾਹਿਰ ਡਾਕਟਰਾਂ ਦੀ ਟੀਮ ਉਨ੍ਹਾਂ ਦੀ ਦੇਖਭਾਲ ਕਰ ਰਹੀ ਸੀ।