ਜੰਮੂ, 20 ਸਤੰਬਰ

ਕਸ਼ਮੀਰ ਵਿੱਚ ਤਿੰਨ ਦਹਾਕਿਆਂ ਬਾਅਦ ਮਲਪਲੈਕਸ ਅੱਜ ਖੁੱਲ੍ਹ ਗਿਆ ਹੈ। ਇਸ ਦਾ ਉਦਘਾਟਨ ਉਪ ਰਾਜਪਾਲ ਮਨੋਜ ਸਿਨਹਾ ਵਲੋਂ ਕੀਤਾ ਗਿਆ। ਇਸ ਮਲਟੀਪਲੈਕਸ ਵਿਚ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ ਦਿਖਾਈ ਜਾ ਰਹੀ ਹੈ ਜੋ ਉਪ ਰਾਜਪਾਲ ਵੀ ਦੇਖ ਰਹੇ ਹਨ। ਕਸ਼ਮੀਰ ਵਿਚ ਪਹਿਲਾਂ ਵੀ ਕਈ ਵਾਰ ਸਿਨੇਮਾ ਤੇ ਮਲਟੀਪਲੈਕਸ ਖੋਲ੍ਹਣ ਦੇ ਯਤਨ ਹੋੲੇ ਹਨ ਪਰ ਇਸ ਨੂੰ ਅਮਲੀਜਾਮਾ ਅੱਜ ਪਹਿਨਾਇਆ ਗਿਆ ਹੈ।