ਕੈਨਬਰਾ, 14 ਸਤੰਬਰ

ਆਸਟਰੇਲੀਆ ਦੀ ਰਾਜਧਾਨੀ ਕੈਨਬਰਾ ਵਿੱਚ ਕੋਵਿਡ-19 ਦੇ 22 ਨਵੇਂ ਮਾਮਲੇ ਸਾਹਮਣੇ ਆਉਣ ਬਾਅਦ ਲੌਕਡਾਊਨ 15 ਅਕਤੂਬਰ ਤਕ ਵਧਾ ਦਿੱਤਾ ਗਿਆ ਹੈ। ਉਧਰ, ਸਿਡਨੀ ਵਿੱਚ ਵਾਇਰਸ ਦਾ ਡੈਲਟਾ ਰੂਪ ਦਾ ਇਕ ਮਾਮਲਾ ਸਾਹਮਣੇ ਆਉਣ ਮਗਰੋਂ ਆਸਟਰੇਲੀਆਂ ਦੇ ਰਾਜਧਾਨੀ ਖਤੇਰ ਵਿੱਚ 12 ਅਗਸਤ ਤੋਂ ਲੌਕਡਾਊਨ ਹੈ। ਮੁੱਖ ਮੰਤਰੀ ਐਂਡਰਿਊ ਬਰ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।