ਮੁੰਬਈ, 9 ਅਕਤੂਬਰ

ਨਾਰਕੋਟਿਕਸ ਕੰਟਰੋਲ ਬਿਊਰੋ (ਐੱਨਸੀਬੀ) ਨੇ ਇਥੇ ਕਰੂਜ਼ ਵਿਚੋਂ ਨਸ਼ੀਲੇ ਪਦਾਰਥ ਜ਼ਬਤ ਕਰਨ ਦੇ ਸਬੰਧ ਵਿਚ ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ ਦੇ ਘਰ ਅਤੇ ਦਫਤਰ ‘ਤੇ ਛਾਪੇ ਮਾਰੇ। ਸੂਤਰਾਂ ਨੇ ਕਿਹਾ, ‘ਐੱਨਸੀਬੀ ਦੀ ਮੁੰਬਈ ਡਿਵੀਜ਼ਨ ਇਕਾਈ ਨੇ ਅੱਜ ਸਵੇਰੇ ਇੱਥੇ ਬਾਂਦਰਾ ਵਿੱਚ ਖੱਤਰੀ ਦੇ ਘਰ ਅਤੇ ਦਫਤਰ ਦੀ ਤਲਾਸ਼ੀ ਲਈ।’ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਦੇ ਮਾਮਲੇ ਵਿੱਚ ਪਹਿਲਾਂ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਤੋਂ ਪੁੱਛ ਪੜਤਾਲ ਦੌਰਾਨ ਖੱਤਰੀ ਦਾ ਨਾਂ ਸਾਹਮਣੇ ਆਇਆ ਹੈ।