ਫਿਲੌਰ, 9 ਜੂਨ
ਵਿਸ਼ਵ ਪੱਧਰ ’ਤੇ ਪਿੰਡ ਮੁਠੱਡਾ ਕਲਾਂ ਨੂੰ ਕਬੱਡੀ ਦੇ ਨਾਂ ਨਾਲ ਚਮਕਾਉਣ ਵਾਲੇ ਉੱਘੇ ਕਬੱਡੀ ਪ੍ਰਮੋਟਰ ਦਾਰਾ ਮੁਠੱਡਾ ਦਾ ਦੇਹਾਂਤ ਹੋ ਗਿਆ। ਦਾਰਾ ਮੁਠੱਡਾ ਦੇ ਨਾਮ ਨਾਲ ਜਾਣੇ ਜਾਂਦੇ 52 ਸਾਲਾਂ ਰਣਜੀਤ ਸਿੰਘ ਔਜਲਾ ਦੀ ਮੌਤ ਕੈਨੇਡਾ ‘ਚ ਦਿਲ ਦਾ ਦੌਰਾ ਪੈਣ ਨਾਲ ਹੋ ਗਈ। ਉਨ੍ਹਾਂ ਦੀ ਮੌਤ ਦੀ ਖ਼ਬਰ ਨਾਲ ਇਲਾਕੇ ਭਰ ‘ਚ ਸੋਗ ਹੈ। ਬਹੁਤ ਸਾਰੇ ਕਬੱਡੀ ਪ੍ਰਮੋਟਰਾਂ ਅਤੇ ਪਿੰਡ ਵਾਸੀਆਂ ਨੇ ਸੋਗ ਦਾ ਪ੍ਰਗਟਾਵਾ ਕੀਤਾ।