ਮੁੰਬਈ:ਟੀਵੀ ਅਦਾਕਾਰਾ ਦਿਸ਼ਾ ਪਰਮਾਰ ਸੀਰੀਅਲ ‘ਬੜੇ ਅੱਛੇ ਲਗਤੇ ਹੈਂ 2’ ਵਿੱਚ ਆਤਮਨਿਰਭਰ ਮਹਿਲਾ ਦੀ ਭੂਮਿਕਾ ਨਿਭਾ ਰਹੀ ਹੈ। ਉਸ ਦਾ ਮੰਨਣਾ ਹੈ ਕਿ ਔਰਤ ਨੂੰ ਮੁੱਢਲੀਆਂ ਲੋੜਾਂ ਲਈ ਪੁਰਸ਼ਾਂ ’ਤੇ ਨਿਰਭਰ ਹੋਣ ਦੀ ਲੋੜ ਨਹੀਂ ਹੈ। ਉਸ ਅਨੁਸਾਰ ਔਰਤਾਂ ਆਜ਼ਾਦ ਹਨ ਤੇ ਉਹ ਇੰਨੀਆਂ ਮਜ਼ਬੂਤ ਹਨ ਕਿ ਉਹ ਕਿਸੀ ਵੀ ਹਾਲਾਤ ਦਾ ਡਟ ਕੇ ਮੁਕਾਬਲਾ ਕਰ ਸਕਦੀਆਂ ਹਨ। ਇਸ ਲੜੀਵਾਰ ਵਿੱਚ ਪ੍ਰਿਆ ਦਾ ਕਿਰਦਾਰ ਨਿਭਾ ਰਹੀ ਦਿਸ਼ਾ ਦਾ ਮੰਨਣਾ ਹੈ ਕਿ ਔਰਤਾਂ ਵਿੱਚ ਕਈ ਕੰਮ ਕਰਨ ਦੀ ਕਾਬਲੀਅਤ ਹੁੰਦੀ ਹੈ ਜਿਸ ਕਾਰਨ ਉਹ ਆਪਣੀ ਨਿੱਜੀ ਤੇ ਪੇਸ਼ੇਵਰ ਜ਼ਿੰਦਗੀ ਵਿਚ ਬੜੀ ਆਸਾਨੀ ਨਾਲ ਤਵਾਜ਼ਨ ਬਣਾ ਸਕਦੀਆਂ ਹਨ। ਦਿਸ਼ਾ ਦਾ ਨਿੱਜੀ ਤੌਰ ’ਤੇ ਮੰਨਣਾ ਹੈ ਕਿ ਔਰਤਾਂ ਕੁਦਰਤੀ ਸਬਰ ਵਾਲੀਆਂ ਹੁੰਦੀਆਂ ਹਨ ਤੇ ਉਹ ਆਸਾਨੀ ਨਾਲ ਬਹੁ-ਕਾਰਜ ਕਰ ਸਕਦੀਆਂ ਹਨ। ਔਰਤਾਂ ਵਿੱਚ ਇਹ ਕੁਦਰਤੀ ਜ਼ਿੰਮੇਵਾਰੀ ਵਾਲੀ ਆਦਤ ਹੁੰਦੀ ਹੈ ਕਿ ਘਰ ਤੇ ਦਫਤਰ ਦਾ ਕੰਮ ਸਹੀ ਤਰੀਕੇ ਨਾਲ ਹੋ ਰਿਹਾ ਹੈ ਕਿ ਨਹੀਂ। ਇਹ ਲੜੀਵਾਰ ਸੋਨੀ ਐਂਟਰਟੇਨਮੈਂਟ ਟੀਵੀ ’ਤੇ ਦਿਖਾਇਆ ਜਾਵੇਗਾ।