ਟੋਰਾਂਟੋ— ਓਨਟਾਰੀਓ ਦੀ ਇਕ ਨਰਸ, ਜਿਸ ਦੀ ਦੇਖਭਾਲ ਦੌਰਾਨ 8 ਸੀਨੀਅਰ ਸਿਟੀਜ਼ਨਜ਼ ਦੀ ਮੌਤ ਹੋ ਗਈ ਸੀ, ਨੂੰ ਪੇਸ਼ੇਵਰਾਨਾ ਅਣਗਹਿਲੀ ਦਾ ਦੋਸ਼ੀ ਪਾਇਆ ਗਿਆ ਤੇ ਨਰਸਿੰਗ ਰੈਗੂਲੇਟਰੀ ਵਲੋਂ ਉਸ ਦੀਆਂ ਸਾਰੀਆਂ ਡਿਗਰੀਆਂ ਰੱਦ ਕਰ ਦਿੱਤੀਆਂ ਗਈਆਂ।
ਦੋਸ਼ੀ ਨਰਸ ਐਲੀਜ਼ਾਬੈਥ ਵੇਟਲਾਫਰ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਨਰਸਿੰਗ ਰੈਗੂਲੇਟਰੀ ਦੇ ਪੰਜਾਂ ਮੈਂਬਰਾਂ ‘ਚੋਂ ਇਕ ਗ੍ਰੇਸ ਫੋਕਸ ਨੇ ਕਿਹਾ ਕਿ ਇਹ ਪੈਨਲ ‘ਚ ਹੁਣ ਤੱਕ ਦਾ ਸਭ ਤੋਂ ਸ਼ਰਮਨਾਕ ਆਚਰਣ ਵਾਲਾ ਮਾਮਲਾ ਹੈ। ਜੂਨ ਮਹੀਨੇ ‘ਚ ਵੇਟਲਾਫਰ ਨੂੰ 8 ਲੋਕਾਂ ਦੇ ਫ੍ਰਸਟ-ਡਿਗਰੀ ਕਤਲ ਦਾ ਦੋਸ਼ੀ ਠਹਿਰਾਇਆ ਗਿਆ ਸੀ। ਇਸ ਦੇ ਇਲਾਵਾ ਉਸ ‘ਤੇ ਚਾਰ ਹੋਰ ਵਿਅਕਤੀਆਂ ‘ਤੇ ਜਾਨਲੇਵਾ ਹਮਲਿਆਂ ਦਾ ਵੀ ਦੋਸ਼ ਹੈ, ਜੋ ਕਿ 2007 ਤੋਂ 2016 ਦੇ ਵਿਚਕਾਰ ਹੋਏ ਸਨ। ਵੇਟਲਾਫਰ ਨੇ ਪੁਲਸ ਦੇ ਸਾਹਮਣੇ ਹਸਪਤਾਲ ‘ਚ ਕੀਤੇ ਕਤਲਾਂ ਨੂੰ ਸਵਿਕਾਰ ਕਰ ਕੀਤਾ ਹੈ।
ਨਰਸਿੰਗ ਕਾਲਜ ਦੀ ਗਵਾਹੀ ਦੇ ਅਧਾਰ ‘ਤੇ ਉਸ ਨੂੰ ਪਹਿਲਾਂ ਹੀ ਗੈਰ ਜ਼ਮਾਨਤੀ 25 ਸਾਲ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਸੁਣਵਾਈ ਦੌਰਾਨ ਵਾਟਵਰ ਦੇ ਵਕੀਲ ਨੇ ਕਿਹਾ ਸੀ ਵੇਟਲਾਫਰ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ, ਜਿਸ ਕਾਰਨ ਉਹ ਕੋਰਟ ‘ਚ ਹਾਜ਼ਰ ਨਹੀਂ ਹੋ ਸਕਦੀ।