ਮੁੰਬਈ: ਪੰਜਾਬੀ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਛੇਤੀ ਹੀ ਓਟੀਟੀ ਸ਼ੋਅ ‘ਚਮਕ’ ਵਿੱਚ ਦਿਖਾਈ ਦੇਵੇਗਾ। ਇਸ ਸ਼ੋਅ ਵਿੱਚ ਅਦਾਕਾਰ ਮਹਿਮਾਨ ਭੂਮਿਕਾ ਵਿੱਚ ਦਿਖਾਈ ਦੇਵੇਗਾ ਤੇ ਉਸ ਨਾਲ ਮੀਕਾ ਸਿੰਘ, ਐੱਮਸੀ ਸਕੁਏਅਰ, ਅਫ਼ਸਾਨਾ ਖ਼ਾਨ, ਅਸੀਸ ਕੌਰ, ਕੰਵਰ ਗਰੇਵਾਲ, ਸ਼ਸ਼ਵੰਤ ਸਿੰਘ ਤੇ ਹਰਜੋਤ ਕੌਰ ਵੀ ਸ਼ਾਮਲ ਹੋਣਗੇ। ਇਸ ਸ਼ੋਅ ਦਾ ਇੱਕ ਗੀਤ ‘ਗੰਦਾ ਬੰਦਾ’ ਵੀ ਅੱਜ ਰਿਲੀਜ਼ ਕੀਤਾ ਗਿਆ ਹੈ। ਇਹ ਸ਼ੋਅ ਪੰਜਾਬ ਦੀ ਧਰਤੀ ਅਤੇ ਇਸ ਦੇ ਸੰਗੀਤ ਜਗਤ ’ਤੇ ਆਧਾਰਿਤ ਇੱਕ ਕਾਲਪਨਿਕ ਕਹਾਣੀ ’ਤੇ ਆਧਾਰਿਤ ਹੈ, ਜਿਸ ਦਾ ਨਿਰਦੇਸ਼ਨ ਰੋਹਿਤ ਜੁਗਰਾਜ ਵੱਲੋਂ ਕੀਤਾ ਗਿਆ ਹੈ। ਇਸ ਦੀ ਕਹਾਣੀ ਰੋਹਿਤ ਤੇ ਐੱਸ ਫਕੀਰਾ ਵੱਲੋਂ ਸਾਂਝੇ ਰੂਪ ਵਿੱਚ ਤਿਆਰ ਕੀਤੀ ਗਈ ਹੈ ਤੇ ਸ਼ੋਅ ਗੀਤਾਂਜਲੀ ਮਹਿਵਾਲ ਚੌਹਾਨ, ਰੋਹਿਤ ਜੁਗਰਾਜ ਚੌਹਾਨ, ਸੁਮਿਤ ਦੂਬੇ ਤੇ ਆਰਜੀ ਰੁਦਰਾਮ ਪ੍ਰੋਡਕਸ਼ਨਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਇਹ ਛੇਤੀ ਹੀ ਓਟੀਟੀ ਪਲੈਟਫਾਰਮ ਸੋਨੀ ਲਿਵ ’ਤੇ ਪ੍ਰਸਾਰਿਤ ਕੀਤਾ ਜਾਵੇਗਾ।