ਨਵੀਂ ਦਿੱਲੀ, 11 ਅਕਤੂਬਰ

ਫਿਲਮ ‘ਸੀਰੀਅਸ ਮੈੱਨ’ ਲਈ ਇੰਟਰਨੈਸ਼ਨਲ ਐਮੀ ਐਵਾਰਡਜ਼ ਵਿੱਚ ‘ਸਰਵੋਤਮ ਅਦਾਕਾਰ’ ਸ਼੍ਰੇਣੀ ਵਿੱਚ ਚੁਣੇ ਗਏ ਬੌਲੀਵੁੱਡ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਨੇ ਆਪਣੀ ਜ਼ਿੰਦਗੀ ਵਿੱਚ ਐਵਾਰਡਾਂ ਦੀ ਅਹਿਮੀਅਤ ਬਾਰੇ ਦੱਸਿਆ ਹੈ। ਇਸ ਸਬੰਧੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਨਵਾਜ਼ੂਦੀਨ ਨੇ ਕਿਹਾ, ‘‘ਕਿਹੜੀ ਥਾਂ ਤੋਂ ਐਵਾਰਡ ਮਿਲ ਰਿਹਾ ਹੈ, ਇਹ ਜ਼ਿਆਦਾ ਮਹੱਤਤਾ ਰੱਖਦਾ ਹੈ। ਇਹ ਤੁਹਾਨੂੰ ਚੰਗਾ ਕੰਮ ਕਰਨ ਲਈ ਪ੍ਰੇਰਨਾ ਦਿੰਦਾ ਹੈ ਤੇ ਉਹ ਵੀ ਤਾਂ ਐਵਾਰਡ ਸਮਾਗਮ ਦੀ ਚੰਗੀ ਸਾਖ਼ ਵੀ ਹੋਵੇ। ਜਿਵੇਂ ਕਿ ਇਹ ਐਵਾਰਡ ਐਮੀ ਨਾਲ ਸਬੰਧਤ ਹੈ ਤਾਂ ਇਹ ਗੱਲ ਵੀ ਸਾਫ਼ ਹੈ ਕਿ ਉਨ੍ਹਾਂ ਆਪਣੀ ਸਾਖ਼ ਬਣਾਉਣ ਲਈ ਕਾਫ਼ੀ ਮਿਹਨਤ ਕੀਤੀ ਹੈ। ਉਨ੍ਹਾਂ ਚੰਗੇ ਸਿਨਮਾ ਨੂੰ ਹੱਲਾਸ਼ੇਰੀ ਦਿੱਤੀ ਹੈ।’’ ਜ਼ਿਕਰਯੋਗ ਹੈ ਇਸ ਫਿਲਮ ‘ਸੀਰੀਅਸ ਮੈਨ’ ਦੀ ਕਹਾਣੀ ਮਨੂ ਜੋਸਫ਼ ਵੱਲੋਂ ਲਿਖੀ ਇਸੇ ਨਾਂ ਦੇ ਟਾਈਟਲ ਵਾਲੀ ਇੱਕ ਕਿਤਾਬ ’ਤੇ ਆਧਾਰਿਤ ਹੈ। ਸੁਧੀਰ ਮਿਸ਼ਰਾ ਵੱਲੋਂ ਨਿਰਦੇਸ਼ਿਤ ਇਹ ਫਿਲਮ ਭਾਰਤੀ ਸੰਦਰਭ ’ਚ ਜੀਵਨ ਦੇ ਟੀਚੇ ਅਤੇ ਜਾਤ ਅਧਾਰਤ ਰਾਜਨੀਤੀ ’ਤੇ ਤਿੱਖੀ ਚੋਟ ਕਰਦੀ ਹੈ।