ਐਡੀਲੇਡ, 26 ਨਵੰਬਰ

ਅਕਾਸ਼ਦੀਪ ਸਿੰਘ ਦੀ ਹੈਟ੍ਰਿਕ ਭਾਰਤੀ ਪੁਰਸ਼ ਹਾਕੀ ਟੀਮ ਲਈ ਬਹੁਤਾ ਕਮਾਲ ਨਹੀਂ ਕਰ ਸਕੀ ਕਿਉਂਕਿ ਉਹ ਪੰਜ ਮੈਚਾਂ ਦੀ ਲੜੀ ਦੇ ਪਹਿਲੇ ਟੈਸਟ ਮੈਚ ਵਿੱਚ ਆਖ਼ਰੀ ਮਿੰਟ ਵਿੱਚ ਗੋਲ ਖਾਣ ਤੋਂ ਬਾਅਦ ਆਸਟਰੇਲੀਆ ਪਾਸੋਂ 4-5 ਨਾਲ ਹਾਰ ਗਈ। ਅਕਾਸ਼ਦੀਪ ਸਿੰਘ (10ਵੇਂ, 27ਵੇਂ ਅਤੇ 59ਵੇਂ ਮਿੰਟ) ਨੇ ਤਿੰਨ ਗੋਲ ਕੀਤੇ, ਜਦਕਿ ਕਪਤਾਨ ਹਰਮਨਪ੍ਰੀਤ ਸਿੰਘ (31ਵੇਂ ਮਿੰਟ) ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ। ਆਸਟਰੇਲੀਆ ਲਈ ਸ਼ਾਰਪ (5ਵਾਂ), ਨਾਥਨ (21ਵਾਂ), ਟਾਮ ਕ੍ਰੇਗ (41ਵਾਂ) ਅਤੇ ਬਲੇਕ ਗੋਵਰਸ (57ਵਾਂ ਅਤੇ 60ਵਾਂ) ਨੇ ਗੋਲ ਕੀਤੇ।