ਸ਼ਾਰਜਾਹ, 2 ਸਤੰਬਰ

ਪਾਕਿਸਤਾਨ ਨੇ ਅੱਜ ਇਥੇ ਏਸ਼ੀਆ ਕੱਪ ਦੇ ਗਰੁੱਪ ‘ਏ’ ਵਿੱਚ ਟਾਸ ਹਾਰ ਕੇ ਹਾਂਗਕਾਂਗ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ਵਿੱਚ ਦੋ ਵਿਕਟਾਂ ਗੁਆ ਕੇ 193 ਦੌੜਾਂ ਬਣਾਈਆਂ। ਇਸ ਮੈਚ ਵਿੱਚ ਜਿੱਤਣ ਵਾਲੀ ਟੀਮ ਸੁਪਰ ਫੋਰ ਵਿੱਚ ਪਹੁੰਚ ਜਾਵੇਗੀ। ਪਾਰੀ ਦਾ ਆਗਾਜ਼ ਕਰਦਿਆਂ ਪਾਕਿਸਤਾਨ ਦੇ ਸਲਾਮੀ ਬੱਲੇਬਾਜ਼ ਮੁਹੰਮਦ ਰਿਜ਼ਵਾਨ (57 ਗੇਂਦਾਂ ’ਤੇ 78 ਦੌੜਾਂ) ਅਤੇ ਫਖ਼ਰ ਜ਼ਮਾਨ (41 ਗੇਂਦਾਂ ’ਤੇ 53 ਦੌੜਾਂ) ਨੇ ਅਰਧ ਸੈਂਕੜੇ ਜੜੇ, ਜਦੋਂਕਿ ਖੁਸ਼ਦਿਲ ਸ਼ਾਹ ਨੇ 15 ਗੇਂਦਾਂ ਵਿੱਚ 35 ਦੌੜਾਂ ਬਣਾਈਆਂ। ਗੇਂਦਬਾਜ਼ ਅਹਿਸਾਨ ਖ਼ਾਨ ਨੇ ਹਾਂਗਕਾਂਗ ਲਈ ਦੋ ਵਿਕਟਾਂ ਲਈਆਂ।