ਬੈਂਕਾਕ, 18 ਨਵੰਬਰ

ਸਟਾਰ ਟੇਬਲ ਟੈਨਿਸ ਖਿਡਾਰਨ ਮਨਿਕਾ ਬੱਤਰਾ ਅੱਜ ਇੱਥੇ ਏਸ਼ੀਆ ਕੱਪ ਟੇਬਲ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ। ਉਸ ਨੇ ਕੁਆਰਟਰ ਫਾਈਨਲ ਵਿੱਚ ਚੀਨੀ ਤਾਇਪੇ ਦੀ ਆਪਣੀ ਉੱਚ ਦਰਜਾ ਪ੍ਰਾਪਤ ਚੇਨ ਸੂ ਯੂ ਨੂੰ 4-3 ਨਾਲ ਹਰਾਇਆ।