ਸਿਡਨੀ:ਅਮਰੀਕਾ ਨੇ ਏਟੀਪੀ ਕੱਪ ਟੈਨਿਸ ਟੀਮ ਟੂਰਨਾਮੈਂਟ ’ਚ ਅੱਜ ਕੈਨੇਡਾ ਨੂੰ ਜਦਕਿ ਸਾਬਕਾ ਚੈਂਪੀਅਨ ਰੂਸ ਨੇ ਫਰਾਂਸ ਨੂੰ ਹਰਾਇਆ। ਅਮਰੀਕੀ ਖਿਡਾਰੀ ਜੌਹਨ ਇਸਨਰ ਤੇ ਟੇਲਰ ਫ੍ਰਿਟਜ਼ ਨੇ ਸਿੰਗਲ ਮੁਕਾਬਲੇ ਕੈਨੇਡਾ ਦੇ ਆਪੋ-ਆਪਣੇ ਵਿਰੋਧੀਆਂ ਨੂੰ ਹਰਾਉਣ ਤੋਂ ਬਾਅਦ ਡਬਲਜ਼ ਮੈਚ ਜਿੱਤਿਆ ਜਿਸ ਨਾਲ ਟੀਮ ਨੇ 3-0 ਨਾਲ ਮੁਕਾਬਲਾ ਆਪਣੇ ਨਾਂ ਕੀਤਾ। ਇਸਨਰ ਨੇ ਬ੍ਰਾਇਨ ਸ਼ਨੁਰ ਨੂੰ ਸਿੰਗਲ ਮੁਕਾਬਲੇ ’ਚ 6-1, 6-4 ਨਾਲ ਹਰਾ ਕੇ ਅਮਰੀਕਾ ਨੂੰ ਸ਼ੁਰੂਆਤੀ ਲੀਡ ਦਿਵਾਈ। ਫ੍ਰਿਟਜ਼ ਨੇ ਇਸ ਤੋਂ ਬਾਅਦ ਦੁਨੀਆਂ ਦੇ 11ਵਾਂ ਦਰਜਾ ਖਿਡਾਰੀ ਫੈਲਿਕਸ ਆਗਰ ਐਲੀਆਮਿਸ ਨੂੰ ਮਾਤ ਦਿੱਤੀ। ਇਸ ਮਗਰੋਂ ਇਸਨਰ ਤੇ ਫ੍ਰਿਟਜ਼ ਨੇ ਐਲੀਆਮਿਸ ਤੇ ਸ਼ਾਪੋਵਾਲੋਵ ਨੂੰ ਡਬਲਜ਼ ਮੁਕਾਬਲੇ ’ਚ ਹਰਾਇਆ। ਇਸ ਦੌਰਾਨ ਰੂਸ ਨੇ ਡਬਲਜ਼ ਮੁਕਾਬਲਾ ਜਿੱਤ ਕੇ ਫਰਾਂ ਨੂੰ 2-1 ਨਾਲ ਹਰਾਇਆ।