ਗੁਹਾਟੀ, 22 ਜੂਨ

ਮਹਾਰਾਸ਼ਟਰ ਦੇ ਵਿਧਾਇਕਾਂ ਦਾ ਸਮੂਹ ਸ਼ਿਵ ਸੈਨਾ ਦੇ ਬਾਗ਼ੀ ਨੇਤਾ ਏਕਨਾਥ ਸ਼ਿੰਦੇ ਦੀ ਅਗਵਾਈ ਵਿੱਚ ਅੱਜ ਸਵੇਰੇ ਚਾਰਟਰ ਹਵਾਈ ਜਹਾਜ਼ ਰਾਹੀਂ ਗੁਜਰਾਤ ਤੋਂ ਇੱਥੇ ਪਹੁੰਚਿਆ ਅਤੇ ਉਨ੍ਹਾਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਸ਼ਹਿਰ ਦੇ ਬਾਹਰਵਾਰ ਲਗਜ਼ਰੀ ਹੋਟਲ ਵਿੱਚ ਲਿਜਾਇਆ ਗਿਆ। ਵਿਧਾਇਕਾਂ ਦਾ ਹਵਾਈ ਅੱਡੇ ‘ਤੇ ਭਾਜਪਾ ਦੇ ਸੰਸਦ ਮੈਂਬਰ ਪੱਲਬ ਲੋਚਨ ਦਾਸ ਅਤੇ ਸੁਸ਼ਾਂਤ ਬੋਰਗੋਹੇਨ ਸ਼ਿੰਦੇ ਨੇ ਸਵਾਗਤ ਕੀਤਾ, ਜਿਨ੍ਹਾਂ ਨੇ ਪਹਿਲਾਂ ਹਵਾਈ ਅੱਡੇ ਦੇ ਬਾਹਰ ਉਡੀਕ ਕਰ ਰਹੇ ਪੱਤਰਕਾਰਾਂ ਨਾਲ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਬਾਅਦ ਵਿਚ ਕਿਹਾ ਕਿ ਉਨ੍ਹਾਂ ਨੂੰ ’40 ਵਿਧਾਇਕਾਂ ਦਾ ਸਮਰਥਨ’ ਹੈ। ਸੂਤਰਾਂ ਨੇ ਦੱਸਿਆ ਕਿ ਸ਼ਿਵ ਸੈਨਾ ਦੇ ਬਾਗੀ ਵਿਧਾਇਕਾਂ ਦੀ ਸਹੀ ਗਿਣਤੀ ਦੀ ਪੁਸ਼ਟੀ ਨਹੀਂ ਹੋ ਸਕੀ ਪਰ ਜਹਾਜ਼ ‘ਚ ਚਾਲਕ ਦਲ ਸਮੇਤ 89 ਯਾਤਰੀ ਸਵਾਰ ਸਨ। ਵਿਧਾਇਕ ਸੂਰਤ ਤੋਂ ਇੱਥੇ ਪਹੁੰਚੇ ਅਤੇ ਆਸਾਮ ਰਾਜ ਟਰਾਂਸਪੋਰਟ ਕਾਰਪੋਰੇਸ਼ਨ ਦੀਆਂ ਤਿੰਨ ਬੱਸਾਂ ਵਿੱਚ ਉਨ੍ਹਾਂ ਨੂੰ ਹੋਟਲ ਲਿਜਾਇਆ ਗਿਆ।