ਨਵੀਂ ਦਿੱਲੀ, 1 ਅਕਤੂਬਰ

ਭਾਰਤੀ ਏਅਰਟੈੱਲ ਨੇ ਅੱਜ ਤੋਂ ਚਾਰ ਮਹਾਨਗਰਾਂ ਸਮੇਤ ਅੱਠ ਸ਼ਹਿਰਾਂ ਵਿੱਚ 5ਜੀ ਟੈਲੀਕਾਮ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਕੰਪਨੀ ਦੀ ਯੋਜਨਾ ਮਾਰਚ 2024 ਤੱਕ ਦੇਸ਼ ਭਰ ਵਿੱਚ ਇਹ ਸੇਵਾਵਾਂ ਪ੍ਰਦਾਨ ਕਰਨ ਦੀ ਹੈ। ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਭਾਰਤੀ ਮਿੱਤਲ ਨੇ ਇਹ ਜਾਣਕਾਰੀ ਦਿੱਤੀ। ਇਸ ਦੌਰਾਨ ਅਰਬਪਤੀ ਕਾਰੋਬਾਰੀ ਮੁਕੇਸ਼ ਅੰਬਾਨੀ ਨੇ ਅੱਜ ਐਲਾਨ ਕੀਤਾ ਕਿ ਉਨ੍ਹਾਂ ਦੀ ਦੂਰਸੰਚਾਰ ਕੰਪਨੀ ਰਿਲਾਇੰਸ ਜੀਓ ਅਗਲੇ ਸਾਲ ਦਸੰਬਰ ਤੱਕ ਦੇਸ਼ ਭਰ ਵਿੱਚ 5ਜੀ ਸੇਵਾਵਾਂ ਸ਼ੁਰੂ ਕਰੇਗੀ। ਜੀਓ ਇਸ ਮਹੀਨੇ ਦੇ ਅੰਤ ਤੱਕ 5ਜੀ ਸੇਵਾਵਾਂ ਸ਼ੁਰੂ ਕਰਨ ਦੀ ਤਿਆਰੀ ਵਿੱਚ ਹੈ।