ਸਿਓਲ, 19 ਅਕਤੂਬਰ

ਉੱਤਰ ਕੋਰੀਆ ਨੇ ਇਕ ਬੈਲਿਸਟਿਕ ਮਿਜ਼ਾਈਲ ਦਾ ਸਮੁੰਦਰ ਵਿਚ ਪ੍ਰੀਖਣ ਕੀਤਾ ਹੈ। ਦੱਖਣ ਕੋਰਿਆਈ ਸੈਨਾ ਨੇ ਇਸ ਨੂੰ ਪਣਡੁੱਬੀ ਤੋਂ ਮਾਰ ਕਰਨ ਵਾਲਾ ਹਥਿਆਰ ਦੱਸਿਆ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਅਹੁਦਾ ਸੰਭਾਲਣ ਤੋਂ ਬਾਅਦ ਇਹ ਉੱਤਰੀ ਕੋਰੀਆ ਦੀ ਸੈਨਾ ਵੱਲੋਂ ਹਥਿਆਰਾਂ ਦੇ ਸਭ ਤੋਂ ਮਹੱਤਵਪੂਰਨ ਪ੍ਰਦਰਸ਼ਨਾਂ ਵਿਚੋਂ ਇਕ ਹੈ। ਮਿਜ਼ਾਈਲ ਦਾ ਪ੍ਰੀਖਣ ਅਜਿਹੇ ਸਮੇਂ ਹੋਇਆ ਹੈ ਜਦ ਕੁਝ ਘੰਟੇ ਪਹਿਲਾਂ ਅਮਰੀਕਾ ਨੇ ਉੱਤਰੀ ਕੋਰੀਆ ਦੇ ਪਰਮਾਣੂ ਹਥਿਆਰ ਪ੍ਰੋਗਰਾਮ ਉਤੇ ਕੂਟਨੀਤੀ ਬਹਾਲ ਕਰਨ ਦੀ ਆਪਣੀ ਪੇਸ਼ਕਸ਼ ਦੁਹਰਾਈ ਹੈ। ਦੱਖਣੀ ਕੋਰਿਆਈ ਤੇ ਅਮਰੀਕਾ ਸੈਨਾਵਾਂ ਇਸ ਪ੍ਰੀਖਣ ਦਾ ਵਿਸ਼ਲੇਸ਼ਣ ਕਰ ਰਹੀਆਂ ਹਨ।