ਦੇਹਰਾਦੂਨ, 19 ਅਕਤੂਬਰ

ਇਥੇ ਭਾਰੀ ਮੀਂਹ ਕਾਰਨ ਮੌਤਾਂ ਦੀ ਗਿਣਤੀ ਵੱਧ ਗਈ ਹੈ। ਉਤਰਾਖੰਡ ਵਿਚ ਹੁਣ ਤਕ 34 ਮੌਤਾਂ ਹੋ ਚੁੱਕੀਆਂ ਹਨ। ਇਥੇ ਹੈਲੀਕਾਪਟਰਾਂ ਰਾਹੀਂ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਜਾ ਰਿਹਾ ਹੈ। ਮੀਂਹ ਦੀ ਮਾਰ ਹੇਠ ਸਭ ਤੋਂ ਜ਼ਿਆਦਾ ਕਮਾਊਂ ਖੇਤਰ ਆਇਆ ਹੈ। ਇਥੇ ਕਈ ਮਕਾਨ ਡਿੱਗ ਗਏ ਤੇ ਮਲਬੇ ਹੇਠ ਦਬਣ ਕਾਰਨ ਲੋਕਾਂ ਦੀ ਮੌਤ ਹੋ ਗਈ। ਇਥੋਂ ਦੇ ਪਹਾੜੀ ਖੇਤਰ ਨੈਨੀਤਾਲ ਦਾ ਸੂਬੇ ਦੇ ਹੋਰ ਹਿੱਸਿਆਂ ਨਾਲੋਂ ਸੰਪਰਕ ਟੁੱਟ ਗਿਆ ਹੈ। ਇਥੇ ਆਉਣ ਵਾਲੀਆਂ ਤਿੰਨ ਸੜਕਾਂ ਵਿਚ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਦੀਆਂ ਖਬਰਾਂ ਹਨ। ਭਾਰੀਂ ਮੀਂਹ ਕਾਰਨ ਕਾਠਗੋਦਾਮ ਰੇਲਵੇ ਸਟੇਸ਼ਨ ਨੂੰ ਜੋੜਨ ਵਾਲੀ ਰੇਲਵੇ ਲਾਈਨ ਵੀ ਪਾਣੀ ਵਿਚ ਵਹਿ ਗਈ। ਸੂਬੇ ਦੇ ਆਫਤ ਪ੍ਰਬੰਧਨ ਵਿਭਾਗ ਦੇ ਸਕੱਤਰ ਐਸ ਏ ਮੁਰੂਰੇਸਨ ਨੇ ਦੱਸਿਆ ਕਿ ਸੂਬੇ ਵਿਚ ਪਿਛਲੇ 24 ਘੰਟਿਆਂ ਵਿਚ 200 ਐਮਐਮ ਮੀਂਹ ਪਿਆ। ਹਲਦਵਾਨੀ ਵਿਚ ਗੌਲਾ ਨਦੀ ਵਿਚ ਬਣੇ ਪੁਲ ਵਿੱਚ ਮੀਂਹ ਕਾਰਨ ਪਾੜ ਪੈ ਗਿਆ।