ਬਾਲੀ:ਭਾਰਤ ਦੀ ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਪੀਵੀ ਸਿੰਧੂ ਨੇ ਇੱਕ ਗੇਮ ਗੁਆਉਣ ਮਗਰੋਂ ਵਾਪਸੀ ਕਰਦਿਆਂ ਦੱਖਣੀ ਕੋਰੀਆ ਦੀ ਸਿਮ ਯੁਜਿਨ ਨੂੰ ਹਰਾ ਕੇ ਇੰਡੋਨੇਸ਼ੀਆ ਓਪਨ ਦੇ ਸੈਮੀ ਫਾਈਨਲ ’ਚ ਥਾਂ ਬਣਾ ਲਈ ਹੈ। ਉੱਧਰ ਸਾਤਵਿਕਸਾਈਰਾਜ ਰੰਕੀਰੈੱਡੀ ਤੇ ਚਿਰਾਗ ਸ਼ੈੱਟੀ ਦੀ ਪੁਰਸ਼ ਜੋੜੀ ਮਲੇਸ਼ੀਆ ਦੇ ਗੋਹ ਜੇ ਫੇਈ ਤੇ ਨੂਰ ਇਜ਼ੂਦੀਨ ਨੂੰਹਰਾ ਕੇ ਸੈਮੀਫਾਈਨਲ ’ਚ ਪਹੁੰਚ ਗਈ ਹੈ।