ਜਕਾਰਤਾ, 8 ਸਤੰਬਰ

ਇਥੇ ਇੰਡੋਨੇਸ਼ੀਆ ਦੀ ਰਾਜਧਾਨੀ ਨੇੜੇ ਅੱਜ ਤੜਕੇ ਜੇਲ੍ਹ ਵਿੱਚ ਅੱਗ ਲੱਗਣ ਕਾਰਨ ਘੱਟੋ ਘੱਟ 41 ਕੈਦੀਆਂ ਦੀ ਮੌਤ ਹੋ ਗਈ ਅਤੇ 80 ਹੋਰ ਜ਼ਖਮੀ ਹੋ ਗਏ। ਇਸ ਜੇਲ੍ਹ ਵਿੱਚ ਸਮਰਥਾ ਤੋਂ ਵੱਧ ਕੈਦੀ ਰੱਖੇ ਹੋਏ ਹਨ।