ਮੈਲਬਰਨ, 8 ਫਰਵਰੀ

21 ਨੌਜਵਾਨ ਨੇ ਆਪਣੀ ਸਾਬਕਾ ਪ੍ਰੇਮਿਕਾ ਦੇ ਕਤਲ ਦਾ ਦੋਸ਼ ਕਬੂਲ ਲਿਆ ਹੈ। ਮੁਟਿਆਰ ਦੀ ਲਾਸ਼ ਮਾਰਚ 2021 ਵਿੱਚ ਦੱਖਣੀ ਆਸਟਰੇਲੀਆ ਵਿੱਚ ਮਿਲੀ ਸੀ। ਤਾਰਿਕਜੋਤ ਸਿੰਘ ‘ਤੇ ਐਡੀਲੇਡ ਤੋਂ 430 ਕਿਲੋਮੀਟਰ ਦੂਰ ਫਲਿੰਡਰਜ਼ ਰੇਂਜ, ਜਿੱਥੇ ਉਸ ਨੂੰ ਆਖਰੀ ਵਾਰ ਦੇਖਿਆ ਗਿਆ ਸੀ, ਵਿੱਚ ਇੱਕ ਕਬਰ ਵਿੱਚ ਲਾਸ਼ ਸੁੱਟਣ ਤੋਂ ਪਹਿਲਾਂ 21 ਸਾਲਾ ਜਸਮੀਨ ਕੌਰ ਨੂੰ ਅਗਵਾ ਕਰਨ ਅਤੇ ਉਸਦੀ ਹੱਤਿਆ ਕਰਨ ਦਾ ਦੋਸ਼ ਸੀ। ਤਾਰਿਕਜੋਤ ਨੇ ਪਹਿਲਾਂ ਦੋਸ਼ ਕਬੂਲ ਨਹੀਂ ਸੀ ਕੀਤਾ। ਮਾਮਲੇ ਦੀ ਮੁੜ ਸੁਣਵਾਈ ਅਪਰੈਲ ’ਚ ਹੋਵੇਗੀ। ਦੋਸ਼ੀ ਨੂੰ 20 ਸਾਲ ਤੱਕ ਦੀ ਘੱਟੋ ਘੱਟ ਸਜ਼ਾ ਬਗ਼ੈਰ ਪੈਰੋਲ ਤੋਂ ਹੋ ਸਕਦੀ ਹੈ।