ਗੋਲਡ ਕੋਸਟ:ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ ਨੀਮ ਸੈਂਕੜੇ ਦੀ ਪਾਰਟੀ ਦੇ ਬਾਵਜੂਦ ਭਾਰਤੀ ਮਹਿਲਾ ਟੀਮ ਅੱਜ ਆਸਟਰੇਲੀਆ ਖ਼ਿਲਾਫ਼ ਤੀਜੇ ਟੀ-20 ਕੌਮਾਂਤਰੀ ਮੁਕਾਬਲੇ ’ਚ 14 ਦੌੜਾਂ ਨਾਲ ਹਾਰ ਗਈ। ਆਸਟਰੇਲੀਆ ਦੀਆਂ ਪੰਜ ਵਿਕਟਾਂ ’ਤੇ 149 ਦੌੜਾਂ ਦੇ ਜਵਾਬ ਵਿੱਚ ਭਾਰਤੀ ਟੀਮ ਛੇ ਵਿਕਟਾਂ ਗੁਆ ਕੇ 135 ਦੌੜਾਂ ਹੀ ਬਣਾ ਸਕੀ। ਇਸ ਤਰ੍ਹਾਂ ਆਸਟਰੇਲੀਆ ਨੇ ਤਿੰਨ ਮੈਚਾਂ ਦੀ ਟੀ-20 ਲੜੀ 2-0 ਨਾਲ ਆਪਣੇ ਨਾਂ ਕਰ ਲਈ ਹੈ। ਜਿੱਤ ਲਈ 150 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਮੈਦਾਨ ’ਚ ਉੱਤਰੀ ਭਾਰਤੀ ਟੀਮ ਲਈ ਮੰਧਾਨਾ ਨੇ 49 ਗੇਂਦਾਂ ’ਚ 52 ਦੌੜਾਂ ਦੀ ਪਾਰੀ ਖੇਡੀ ਪਰ ਟੀਮ ਨੇ ਵਿਚਕਾਰਲੇ ਓਵਰਾਂ ’ਚ 10 ਦੌੜਾਂ ਅੰਦਰ ਹੀ ਚਾਰ ਵਿਕਟਾਂ ਗੁਆ ਦਿੱਤੀਆਂ। ਆਸਟਰੇਲੀਆ ਵੱਲੋਂ ਨਿਕੋਲ ਕੈਰੀ ਨੇ ਦੋ ਜਦਕਿ ਗਾਰਡਨਰ, ਸਦਰਲੈਂਡ ਤੇ ਵੇਅਰਹਮ ਨੇ 1-1 ਵਿਕਟ ਹਾਸਲ ਕੀਤੀ। ਇਸ ਤੋਂ ਪਹਿਲਾਂ ਆਸਟਰੇਲੀਆ ਵੱਲੋਂ ਬੈਥ ਮੂਨੀ ਨੇ 61, ਤਹਿਲੀਆ ਮੈਕਗ੍ਰਾ ਨੇ ਨਾਬਾਦ 44 ਦੌੜਾਂ ਬਣਾਈਆਂ।