ਦੁਬਈ, 17 ਜਨਵਰੀ

ਕਰੋਨਾਵਾਇਰਸ ਵਿਰੋਧੀ ਟੀਕਾ ਨਾ ਲਗਵਾਉਣ ਕਾਰਨ ਆਸਟਰੇਲੀਆਂ ਤੋਂ ਕੱਢਿਆ ਗਿਆ ਦੁਨੀਆਂ ਦਾ ਨੰਬਰ ਇਕ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਅੱਜ ਸਵੇਰੇ ਦੁਬਈ ਪਹੁੰਚ ਗਿਆ। ਅਮੀਰਾਤ ਦੇ ਜਹਾਜ਼ ਰਾਹੀਂ ਉਹ ਸਾਢੇ ਤੇਰਾਂ ਘੰਟਿਆਂ ਦੀ ਉਡਾਣ ਮਗਰੋਂ ਮੈਲਬਰਨ ਤੋਂ ਇੱਥੇ ਪਹੁੰਚਿਆ। ਉਪਰੰਤ ਉਸ ਨੂੰ ਸਰਬੀਆ ਦੀ ਰਾਜਧਾਨੀ ਬੈਲਗਰੇਡ ਦੀ ਉਡਾਣ ਵਿਚ ਚੜ੍ਹਦੇ ਦੇਖਿਆ ਗਿਆ।