ਮੈਲਬਰਨ, 20 ਜਨਵਰੀ

ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਅਤੇ ਉਸ ਦੇ ਅਮਰੀਕੀ ਜੋੜੀਦਾਰ ਰਾਜੀਵ ਰਾਮ ਨੇ ਵੀਰਵਾਰ ਨੂੰ ਇਥੇ ਸਰਬੀਆ ਦੀ ਜੋੜੀ ਅਲੈਕਸਾਂਦਰਾ ਕਰੁਨਿਚ ਅਤੇ ਨਿਕੋਲਾ ਸਾਸਿਚ ਨੂੰ ਸਿੱਧੇ ਸੈਟਾਂ ਵਿੱਚ ਹਰਾ ਕੇ ਆਸਟਰੇਲੀਅਨ ਓਪਨ ਦੇ ਮਿਕਸਡ ਡਬਲਜ਼ ਦੇ ਦੂਸਰੇ ਦੌਰ ਵਿੱਚ ਜਗ੍ਹਾ ਬਣਾ ਲਈ ਹੈ। ਦੋਹਾਂ ਟੀਮਾਂ ਵਿੱਚ ਸਕੋਰ 6-3, 7-6, 6-5 ਰਿਹਾ।