ਮੈਲਬਰਨ, 7 ਫਰਵਰੀ

ਆਸਟਰੇਲੀਆ ਦੇ ਸਭ ਤੋਂ ਸਫ਼ਲ ਟੀ-20 ਅੰਤਰਰਾਸ਼ਟਰੀ ਬੱਲੇਬਾਜ਼ ਅਤੇ 2021 ਵਿਚ ਟੀ-20 ਵਿਸ਼ਵ ਕੱਪ ਜਿੱਤਣ ਵਾਲੇ ਕਪਤਾਨ ਆਰੋਨ ਫਿੰਚ ਨੇ ਅੱਜ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। 36 ਸਾਲਾ ਫਿੰਚ ਬਿਗ ਬੈਸ਼ ਲੀਗ ਅਤੇ ਘਰੇਲੂ ਟੀ-20 ਮੈਚਾਂ ‘ਚ ਖੇਡਣਾ ਜਾਰੀ ਰੱਖੇਗੇ।